ਕਸ਼ਮੀਰ ਵਿਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਤਿੰਨ ਅਤਿਵਾਦੀ ਮਾਰ ਮੁਕਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਫ਼ੌਜ ਨੇ ਅੱਜ ਉਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨਾਲ ਲਗਦੇ ਗੁਰੇਜ਼ ਸੈਕਟਰ ਵਿਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਤਿੰਨ ਅਤਿਵਾਦੀਆਂ ਨੂੰ

Kashmir

ਨਵੀਂ ਦਿੱਲੀ, 27 ਜੁਲਾਈ : ਭਾਰਤੀ ਫ਼ੌਜ ਨੇ ਅੱਜ ਉਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਨਾਲ ਲਗਦੇ ਗੁਰੇਜ਼ ਸੈਕਟਰ ਵਿਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਤਿੰਨ ਅਤਿਵਾਦੀਆਂ ਨੂੰ ਮਾਰ ਮੁਕਾਇਆ।
ਰਖਿਆ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਕੰਟਰੋਲ ਰੇਖਾ ਨੇੜੇ ਸ਼ੱਕੀ ਸਰਗਰਮੀਆਂ ਵਿਖਾਈ ਦੇਣ 'ਤੇ ਫ਼ੌਜ ਦੇ ਜਵਾਨਾਂ ਨੇ ਘੁਸਪੈਠੀਆਂ ਨੂੰ ਲਲਕਾਰਿਆ ਜਿਸ ਪਿੱਛੋਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਉਨ੍ਹਾਂ ਕਿਹਾ ਕਿ ਹੋਰ ਅਤਿਵਾਦੀਆਂ ਦੀ ਤਲਾਸ਼ ਲਈ ਮੁਹਿੰਮ ਜਾਰੀ ਹੈ ਜਦਕਿ ਤਿੰਨ ਅਤਿਵਾਦੀਆਂ ਲਾਸ਼ਾਂ ਬਰਾਮਦ ਹੋ ਗਈਆਂ। ਇਥੇ ਦਸਣਾ ਬਣਦਾ ਹੈ ਕਿ ਪਾਕਿਸਤਾਨੀ ਫ਼ੌਜ ਵਲੋਂ ਵਾਦੀ ਵਿਚ ਅਤਿਵਾਦੀਆਂ ਨੂੰ ਘੁਸਪੈਠ ਕਰਵਾਉਣ ਲਈ ਬਗ਼ੈਰ ਕਿਸੇ ਉਕਸਾਹਟ ਦੇ ਅਕਸਰ ਗੋਲੀਬਾਰੀ ਕੀਤੀ ਜਾਂਦੀ ਹੈ। ਭਾਰਤੀ ਜਵਾਨਾਂ ਦੇ ਗੋਲੀਬਾਰੀ ਵਿਚ ਉਲਝੇ ਹੋਣ ਦਾ ਫ਼ਾਇਦਾ ਉਠਾ ਕੇ ਅਤਿਵਾਦੀ ਜੰਗਲੀ ਇਲਾਕੇ ਰਾਹੀਂ ਵਾਦੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਇਸ ਸਾਲ ਵਾਦੀ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 100 ਤੋਂ ਵੱਧ ਅਤਿਵਾਦੀ ਮਾਰੇ ਜਾ ਚੁੱਕੇ ਹਨ ਜੋ ਪਿਛਲੇ 10 ਸਾਲ ਦੇ ਮੁਕਾਬਲੇ ਸੱਭ ਤੋਂ ਜ਼ਿਆਦਾ ਗਿਣਤੀ ਹੈ। (ਪੀਟੀਆਈ)