ਯੂ.ਪੀ.'ਚ ਸਪਾ ਦੇ ਦੋ ਅਤੇ ਬਸਪਾ ਦੇ ਇਕ ਵਿਧਾਇਕ ਵਲੋਂ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਅਤੇ ਗੁਜਰਾਤ ਵਿਚ ਸਿਆਸੀ ਤੂਫ਼ਾਨ ਮਗਰੋਂ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਦੇ ਦੋ ਅਤੇ ਬਹੁਜਨ ਸਮਾਜ ਪਾਰਟੀ ਦੇ ਇਕ ਵਿਧਾਨ ਪ੍ਰੀਸ਼ਦ ਮੈਂਬਰ ਨੇ ਅੱਜ ਅਸਤੀਫ਼ਾ ਦੇ..

Akhilesh Yadav

ਲਖਨਊ, 29 ਜੁਲਾਈ : ਬਿਹਾਰ ਅਤੇ ਗੁਜਰਾਤ ਵਿਚ ਸਿਆਸੀ ਤੂਫ਼ਾਨ ਮਗਰੋਂ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਦੇ ਦੋ ਅਤੇ ਬਹੁਜਨ ਸਮਾਜ ਪਾਰਟੀ ਦੇ ਇਕ ਵਿਧਾਨ ਪ੍ਰੀਸ਼ਦ ਮੈਂਬਰ ਨੇ ਅੱਜ ਅਸਤੀਫ਼ਾ ਦੇ ਦਿਤਾ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਯੂ.ਪੀ. ਦੌਰਾ ਸ਼ੁਰੂ ਕਰਨ ਮੌਕੇ ਆਏ ਅਸਤੀਫ਼ਿਆਂ ਕਾਰਨ ਇਨ੍ਹਾਂ ਆਗੂਆਂ ਦੇ ਭਾਜਪਾ ਵਿਚ ਜਾਣ ਦੇ ਕਿਆਸੇ ਲਾਏ ਜਾ ਰਹੇ ਹਨ।
ਸਮਾਜਵਾਦੀ ਪਾਰਟੀ ਦੇ ਬੁਕਲ ਨਵਾਬ ਅਤੇ ਯਸ਼ਵੰਤ ਸਿੰਘ ਅਤੇ ਬਸਪਾ ਦੇ ਠਾਕੁਰ ਜੈਵੀਰ ਸਿੰਘ ਨੇ ਅੱਜ ਸਦਨ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ। ਇਸੇ ਦਰਮਿਆਨ ਸਪਾ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਉਹ ਈਦ ਮੌਕੇ ਬੁਕਲ ਨਵਾਬ ਨੂੰ ਮਿਲੇ ਸਨ ਪਰ ਉਸ ਵਲੋਂ ਅਚਾਨਕ ਲਏ ਇਸ ਫ਼ੈਸਲੇ ਤੋਂ ਹੈਰਾਨ ਹਨ। ਉਨ੍ਹਾਂ ਕਿਹਾ ਕਿ ਬਿਹਾਰ ਵਿਚ ਸਿਆਸੀ ਭ੍ਰਿਸ਼ਟਾਚਾਰ ਮਗਰੋਂ ਹੁਣ ਲਗਦਾ ਹੈ ਕਿ ਯੂ.ਪੀ. ਵਿਚ ਵੀ ਉਹੀ ਹੋਵੇਗਾ। ਲੋਕ ਵੇਖ ਰਹੇ ਹਨ ਕਿ ਕੀ ਹੋ ਰਿਹਾ ਹੈ, ਜਿਨ੍ਹਾਂ ਨੇ ਜਾਣਾ ਹੈ, ਉਹ ਜਾਣਗੇ, ਕੋÂਂ ਉਨ੍ਹਾਂ ਨੂੰ ਰੋਕ ਨਹੀਂ ਸਕਦਾ।
ਨਵਾਬ ਨੇ ਅਸਤੀਫ਼ੇ ਮਗਰੋਂ ਕਿਹਾ ਕਿ ਸਪਾ ਵਿਚ ਪਿਛਲੇ ਇਕ ਸਾਲ ਤੋਂ ਉਨ੍ਹਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਅ ਸੀ। ਜੇ ਬੁਲਾਇਆ ਗਿਆ ਤਾਂ ਉਹ ਭਾਜਪਾ ਲੀਡਰਸ਼ਿਪ ਨਾਲ ਮੁਲਾਕਾਤ ਲਈ ਰਾਜ਼ੀ ਹਨ। ਇਨ੍ਹਾਂ ਅਸਤੀਫ਼ਿਆਂ ਨੂੰ ਇਸ ਕਰ ਕੇ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਭਾਜਪਾ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਪੰਜ ਮੰਤਰੀਆਂ ਬਾਰੇ ਫ਼ੈਸਲਾ ਕਰਨਾ ਹੈ। ਯੋਗੀ ਤੋਂ ਇਲਾਵਾ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ, ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ, ਮੰਤਰੀ ਸਵਤੰਤਰ ਦੇਵ ਸਿੰਘ ਅਤੇ ਮੋਹਸਿਨ ਰਜ਼ਾ ਇਸ ਵੇਲੇ ਵਿਧਾਨ ਸਭਾ ਦੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਹਨ। (ਪੀਟੀਆਈ)