ਮੋਦੀ ਨੇ ਉਮਰ ਅਬਦੁੱਲਾ ਦੇ ਬਿਆਨ 'ਤੇ ਕੀਤੀ ਟਿੱਪਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਮਰ ਅਬਦੁੱਲਾ ਨੇ ਲੋਕ ਸਭਾ ਚੋਣਾਂ ਲਈ ਬਾਂਦੀਪੁਰਾ ਰੈਲੀ ਵਿਚ ਮੋਦੀ 'ਤੇ ਨਿਸ਼ਾਨਾ ਸਾਧਿਆ

Modi asked the congress on omar abdullahs statement

ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਲੋਕ ਸਭਾ ਚੋਣਾਂ ਲਈ ਰੈਲੀ ਕਰਦਿਆਂ ਬਾਂਦੀਪੁਰਾ ਚ ਕਿਹਾ ਕਿ ਬਾਕੀ ਰਿਆਸਤ ਬਿਨਾਂ ਸ਼ਰਤ ਦੇ ਦੇਸ਼ ਚ ਮਿਲੇ ਪਰ ਅਸੀਂ ਕਿਹਾ ਕਿ ਸਾਡੀ ਆਪਣੀ ਪਛਾਣ ਹੋਵੇਗੀ, ਆਪਣਾ ਸੰਵਿਧਾਨ ਹੋਵੇਗਾ। ਅਸੀਂ ਉਸ ਸਮੇਂ ਆਪਣੇ ‘ਸਦਰ ਏ ਰਿਆਸਤ’ ਅਤੇ ‘ਵਜ਼ੀਰ ਏ ਆਜ਼ਮ’ ਵੀ ਰੱਖਿਆ ਸੀ, ਇੰਸ਼ਾਹਅੱਲਾਹ ਉਸਨੂੰ ਵੀ ਅਸੀਂ ਵਾਪਸ ਲੈ ਆਵਾਗੇ।

ਪੀਐਮ ਮੋਦੀ ਨੇ ਉਮਰ ਅਬਦੁੱਲਾ ਦੇ ਬਿਆਨ 'ਤੇ ਪਲਟਵਾਰ ਕਰਦਿਆਂ ਤੇਲੰਗਾਨਾ ਚ ਰੱਖੀ ਰੈਲੀ ਚ ਕਿਹਾ ਕਿ ਕਾਂਗਰਸ ਦੀ ਇਕ ਵੱਡੀ ਭਾਈਵਾਲ ਪਾਰਟੀ, ਮਹਾਗਠਜੋੜ ਦੇ ਸਭ ਤੋਂ ਤਗੜੇ ਹਾਥੀ, ਨੈਸ਼ਨਲ ਕਾਨਫ਼ਰੰਸ ਨੇ ਬਿਆਨ ਦਿੱਤਾ ਹੈ ਕਿ ਕਸ਼ਮੀਰ ਚ ਵੱਖਰਾ ਪੀਐਮ ਹੋਣਾ ਚਾਹੀਦਾ ਹੈ, ਤੁਸੀਂ ਮੈਨੂੰ ਦੱਸੋ, ਕਾਂਗਰਸ ਦੀ ਇਸ ਸਾਥੀ ਪਾਰਟੀ ਦੀ ਇਹ ਮੰਗ ਤੁਹਾਨੂੰ ਮਨਜ਼ੂਰ ਹੈ?"

ਮੋਦੀ ਨੇ ਕਿਹਾ, ਉਹ ਕਹਿੰਦੇ ਹਨ ਕਿ ਘੜੀ ਦੀ ਸੁਈ ਪਿੱਛੇ ਲੈ ਜਾਣਗੇ ਤੇ 1953 ਦੇ ਪਹਿਲਾਂ ਦੀ ਹਾਲਤ ਪੈਦਾ ਕਰਨਗੇ ਅਤੇ ਹਿੰਦੁਸਤਾਨ ਚ ਦੋ ਪ੍ਰਧਾਨ ਮੰਤਰੀ ਹੋਣਗੇ, ਕਸ਼ਮੀਰ ਦਾ ਵੱਖਰਾ ਹੋਵੇਗਾ। ਜਵਾਬ ਕਾਂਗਰਸ ਨੂੰ ਦੇਣਾ ਪਵੇਗਾ, ਕੀ ਕਾਰਨ ਹਨ ਕਿ ਉਨ੍ਹਾਂ ਦੀ ਸਾਥੀ ਪਾਰਟੀ ਇਸ ਤਰ੍ਹਾਂ ਦੀਆਂ ਗੱਲਾਂ ਬੋਲਣ ਦੀ ਹਿੰਮਤ ਕਰ ਰਹੀ ਹੈ?"

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅੱਜ ਕੱਲ੍ਹ ਇਕ ਦੂਜੇ 'ਤੇ ਦਾਗੀ ਹੋਣ ਦੇ ਦੋਸ਼ ਲਗਾ ਰਹੀਆਂ ਹਨ ਤਾਂ ਕਿ ਆਉਂਦੀਆਂ ਲੋਕ ਸਭਾ ਚੋਣਾਂ ਚ ਇਨ੍ਹਾਂ ਦੋਸ਼ਾਂ ਨੂੰ ਵੋਟਾਂ ਵਜੋਂ ਭੁਨਾਇਆ ਜਾ ਸਕੇ।