ਹਰਿਆਣਾ ਦੇ ਪਹਿਲੇ ਕਰੋਨਾ ਪੌਜਟਿਵ ਵਿਅਕਤੀ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਤੱਕ ਹਰਿਆਣਾ ਵਿਚ 29 ਲੋਕਾਂ ਦੀ ਰਿਪੋਰਟ ਪੌਜਟਿਵ ਆਈ ਹੈ

coronavirus

ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਕਰੋਨਾ ਵਾਇਰਸ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਹੀ ਅੱਜ ਹਰਿਆਣਾ ਵਿਚ ਪਹਿਲੇ ਕਰੋਨਾ ਵਾਇਰਸ ਦੇ ਪੌਜਟਿਵ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਹਰਜੀਤ ਸਿੰਘ ਅੰਬਾਲਾ ਛਾਉਣੀ ਵਿਚ ਟੀਬਰ ਮਾਰਕਿਟ ਵਿਚ ਰਹਿੰਦਾ ਸੀ । ਇਸ 67 ਸਾਲਾ ਬਜੁਰਗ ਦੀ ਅੱਜ ਪੀਜੀਆਈ ਵਿਚ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ।

ਦੱਸ ਦੱਈਏ ਕਿ ਹਰਜੀਤ ਸਿੰਘ ਨੇ ਪਹਿਲਾਂ ਅੰਬਾਲਾ ਦੇ ਇਕ ਨਿੱਜੀ ਹਸਪਤਾਲ ਵਿਚ ਕਰੋਨਾ ਵਾਇਰਸ ਦੀ ਜਾਂਚ ਕਰਵਾਈ ਸੀ। ਉੱਥੇ ਜਾਂਚ ਵਿਚ ਕਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਸ ਨੂੰ ਪੀਜੀਆਈ ਵਿਚ ਭਰਤੀ ਕਰਵਇਆ ਗਿਆ ਸੀ। ਸੀਐਮਓ ਅੰਬਾਲਾ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਬੁਧਵਾਰ ਨੂੰ ਹਰਿਆਣਾ ਤੋਂ ਤਿੰਨ ਪੌਜਟਿਵ ਆਏ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ।

ਜਿਨ੍ਹਾਂ ਨੂੰ ਗੁਰੂਗ੍ਰਾਮ ਦੇ ਇਕ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਤੱਕ 13 ਲੋਕਾਂ ਨੂੰ ਠੀਕ ਕੀਤਾ ਗਿਆ ਹੈ। ਸਿਹਤ ਵਿਭਾਗ ਦੀ ਇਕ ਰਿਪੋਰਟ ਅਨੁਸਾਰ 24 ਘੰਟਿਆਂ ਵਿਚ 65 ਸ਼ੱਕੀ ਵਿਅਕਤੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸ ਦੱਈਏ ਕਿ ਹੁਣ ਤੱਕ ਹਰਿਆਣਾ ਵਿਚ 29 ਲੋਕਾਂ ਦੀ ਰਿਪੋਰਟ ਪੌਜਟਿਵ ਆਈ ਹੈ ਜਿਸ ਵਿਚੋਂ ਸਭ ਤੋਂ ਜਿਆਦਾ 10 ਗੁਰੂਗ੍ਰਾਮ ਦੇ ਹਨ।

ਇਸ ਤੋਂ ਇਲਾਵਾ ਫਰੀਦਾਬਾਦ ਵਿਚੋਂ 6, ਪਾਣੀਪਤ ਵਿਚੋਂ 4, ਸਿਰਸਾ ਵਿਚੋਂ 3, ਪੰਚਕੂਲਾ ਵਿਚੋਂ 2, ਨਾਲ ਹੀ ਅੰਬਾਲਾ, ਪਲਵਲ, ਸੋਨੀਪਤ ਅਤੇ ਹਿਸਾਰ ਵਿਚੋਂ 1-1 ਮਰੀਜ਼ ਪੌਜਟਿਵ ਪਾਏ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।