Corona Virus : UP ਦੇ ਕੁਆਰੰਟੀਨ ਸੈਂਟਰ ਚੋਂ ਕਰੋਨਾ ਦੇ 35 ਸ਼ੱਕੀ ਮਰੀਜ਼ ਫਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਦੇ ਵੱਲ਼ੋਂ 21 ਦਿਨ ਲਈ ਪੂਰੇ ਦੇਸ਼ ਵਿਚ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ

coronavirus

 ਅਲੀਗੜ੍ਹ : ਪੂਰੀ ਦਨੀਆਂ ਨੂੰ ਲਪੇਟ ਵਿਚ ਲੈਣ ਤੋਂ ਬਾਅਦ ਕਰੋਨਾ ਵਾਇਰਸ ਹੁਣ ਭਾਰਤ ਵਿਚ ਵੀ ਆਪਣੇ ਕਾਫੀ ਪੈਰ ਪਸਾਰ ਚੁੱਕਾ ਹੈ ਜਿਸ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲ਼ੋਂ 21 ਦਿਨ ਲਈ ਪੂਰੇ ਦੇਸ਼ ਵਿਚ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ। ਯੂਪੀ ਵਿਚ ਵੀ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਵਧਦਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਪ੍ਰਸ਼ਾਸਨ ਅਤੇ ਡਾਕਟਰਾਂ ਨੇ ਇਸ ਨੂੰ ਰੋਕਣ ਲਈ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਹੈ।

ਉੱਥੇ ਹੀ ਅੱਜ ਯੂਪੀ ਤੋਂ ਇਕ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਕੇ ਯੂਪੀ ਦੇ ਹਥ੍ਰਾਸ ਜ਼ਿਲ੍ਹੇ ਵਿਚ ਹੋਰ ਰਾਜਾਂ ਤੋਂ ਆਏ 35 ਲੋਕਾਂ ਨੂੰ ਕੁਆਰੰਟੀਨ ਵਿਚ ਰੱਖਿਆ ਹੋਇਆ ਸੀ। ਜਿਥੋਂ ਇਹ ਲੋਕ ਰਾਤ ਦੇ ਸਮੇਂ ਫਰਾਰ ਹੋ ਗਏ ਹਨ ਉਨ੍ਹਾਂ ਵਿਚੋਂ 6 ਲੋਕ ਵਾਪਿਸ ਵੀ ਆ ਗਏ ਸਨ। ਪਰ 29 ਲੋਕ ਹਾਲੇ ਵੀ ਫਰਾਰ ਹਨ ਜਿਨ੍ਹਾਂ ਤਹਿਤ ਹੁਣ ਪ੍ਰਸ਼ਾਸਨ ਵੱਲੋਂ ਮੁੱਕਦਮਾਂ ਦਰਜ਼ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਹਥ੍ਰਾਸ ਜ਼ਿਲ੍ਹੇ ਦੇ ਕਸਬਾ ਬਿਸਾਬਰ ਦੇ ਇਕ ਪ੍ਰਾਇਮਰੀ ਸਕੂਲ ਵਿਚ ਵੱਖ-ਵੱਖ ਰਾਜਾਂ ਦੇ 35 ਲੋਕਾਂ ਨੂੰ ਕੁਆਰੰਟੀਨ ਕਰ ਕੇ ਰੱਖਿਆ ਹੋਇਆ ਸੀ

ਪਰ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਰਾਤ ਨੂੰ ਇਹ ਲੋਕ ਉਥੋਂ ਚਕਮਾ ਦੇ ਕੇ ਫਰਾਰ ਹੋ ਗਏ ਹਨ। ਜਦੋਂ ਇਸ ਮਾਮਲੇ ਬਾਰੇ ਪ੍ਰਸ਼ਾਸਨ ਨੂੰ ਪਤਾ ਲੱਗਾ ਤਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਤੇ ਬਣਦੀ ਕਾਰਵਾਈ ਕਰਨਗੇ। ਦੱਸ ਦੱਈਏ ਕਿ ਇਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 35 ਲੋਕਾਂ ਦੇ ਖਾਣ-ਪੀਣ ਅਤੇ ਇਨ੍ਹਾਂ ਨੂੰ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਪੰਚਾਇਤ ਸੈਕਟਰੀ ਦੀ ਲਗਾਈ ਗਈ ਸੀ

ਪਰ ਰਾਤ ਦਾ ਖਾਣਾ ਦੇਣ ਤੋਂ ਬਾਅਦ ਜਿਵੇਂ ਹੀ ਪੰਚਾਇਤ ਅਧਿਕਾਰੀ ਪਾਸੇ ਹੋਏ ਤਾਂ ਮੌਕਾ ਦੇਖ ਇਹ ਵਿਅਕਤੀ ਉਥੋਂ ਫਰਾਰ ਹੋ ਗਏ । ਇਸ ਮਾਮਲੇ ਬਾਰੇ ਅਧਿਕਾਰੀ ਪਰਵੀਨ ਕੁਮਾਰ ਵੱਲੋਂ ਇਨ੍ਹਾਂ ਫਰਾਰ ਵਿਅਕਤੀਆਂ ਤੇ ਬਣਦੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ਵਿਚ ਢਿੱਲ ਵਰਤਣ ਦੇ ਦੋਸ਼ ਵਿਚ ਪੰਚਾਇਤ ਅਧਿਕਾਰੀ ਨੂੰ ਮਅੱਤਲ ਕਰ ਦਿੱਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।