ਕੋਵਿਡ-19 : 2021 ’ਚ ਪਹਿਲੀ ਵਾਰ ਇਕ ਦਿਨ ’ਚ ਸੱਭ ਤੋਂ ਵੱਧ 81,466 ਮਾਮਲੇ
469 ਲੋਕ ਗਵਾ ਚੁੱਕੇ ਹਨ ਆਪਣੀਆਂ ਜਾਨਾਂ
Corona cases
ਨਵੀਂ ਦਿੱਲੀ : ਦੇਸ਼ ’ਚ ਇਸ ਸਾਲ 2021 ਵਿਚ ਸ਼ੁੱਕਰਵਾਰ ਨੂੰ ਸੱਭ ਤੋਂ ਜ਼ਿਆਦਾ 81,466 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਸਾਲ ਪਹਿਲੀ ਵਾਰ ਇਕ ਦਿਨ ’ਚ ਇੰਨੀ ਵੱਡੀ ਗਿਣਤੀ ’ਚ ਲਾਗ ਦੇ ਮਾਮਲੇ ਸਾਹਮਣੇ ਆਏ ਹਨ।
ਹੁਣ ਤਕ ਕੁਲ ਮਾਮਲਿਆਂ ਦੀ ਗਿਣਤੀ 1,23,03,131 ਹੋ ਗਈ ਹੈ। ਸਿਹਤ ਮੰਤਰਾਲੇ ਵਲੋਂ ਵੀਰਵਾਰ ਸਵੇਰੇ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ 469 ਹੋਰ ਮੌਤਾਂ ਨਾਲ ਹੁਣ ਤਕ ਕੋਰੋਨਾ ਦੀ ਲਪੇਟ ’ਚ ਆ ਕੇ 1,63,396 ਲੋਕ ਦਮ ਤੋੜ ਚੁੱਕੇ ਹਨ।
ਅੰਕੜਿਆਂ ਮੁਤਾਬਕ ਲਾਗ ਦੇ ਮਾਮਲਿਆਂ ’ਚ ਲਗਾਤਾਰ 23ਵੇਂ ਦਿਨ ਵਾਧਾ ਜਾਰੀ ਰਿਹਾ। ਇਸ ਕਾਰਨ ਮਾਮਲਿਆਂ ਦੀ ਗਿਣਤੀ ਵਧ ਕੇ 6,14,696 ਹੋ ਗਈ ਹੈ। ਹਾਲਾਂਕਿ ਦੇਸ਼ ਵਿਚ ਕੋਰੋਨਾ ਦੀ ਵੈਕਸੀਨ ਵੀ ਲਗਾਈ ਜਾ ਰਹੀ ਹੈ। ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਦੇਸ਼ ਵਿਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। ਦੇਸ਼ ਭਰ ਵਿਚ6,87,89,138 ਲੋਕਾਂ ਨੂੰ ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ। ਟੀਕਾਕਰਨ ਦਾ ਦੂਜਾ ਪੜਾਅ 13 ਫ਼ਰਵਰੀ ਨੂੰ ਸ਼ੁਰੂ ਹੋਇਆ ਸੀ।