ਜੰਮੂ-ਕਸ਼ਮੀਰ: ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੱਠਭੇੜ ਜਾਰੀ, 1 ਅੱਤਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੇ ਅੱਤਵਾਦੀ ਸਥਾਨਕ ਹਨ ਅਤੇ ਤਿੰਨ ਮੰਜ਼ਲਾਂ ਵਿਚ ਛੁਪੇ ਹੋਏ ਹਨ।

Jammu Kashmir

ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਇਹ ਮੁਕਾਬਲਾ ਪੁਲਵਾਮਾ ਦੇ ਕਾਕਾਪੋਰਾ ਖੇਤਰ ਵਿੱਚ ਸ਼ੁਰੂ ਹੋਇਆ ਹੈ ਜਿਸ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰ ਰੱਖਿਆ ਹੈ। ਇਸ ਦੌਰਾਨ ਇਕ ਅੱਤਵਾਦੀ ਮਾਰਿਆ ਗਿਆ ਹੈ। ਇਲਾਕੇ ਵਿਚ ਮੁੱਠਭੇੜ ਜਾਰੀ ਹੈ। ਸੂਤਰਾਂ ਅਨੁਸਾਰ ਸਾਰੇ ਅੱਤਵਾਦੀ ਸਥਾਨਕ ਹਨ ਅਤੇ ਤਿੰਨ ਮੰਜ਼ਲਾਂ ਵਿਚ ਛੁਪੇ ਹੋਏ ਹਨ। ਦੋਵਾਂ ਪਾਸਿਆਂ ਤੋਂ ਫਾਇਰਿੰਗ ਜਾਰੀ ਹੈ।

ਇਸ ਤੋਂ ਪਹਿਲਾਂ ਇਹ ਖਬਰ ਮਿਲੀ ਸੀ ਕਿ ਅੱਤਵਾਦੀ ਕਸ਼ਮੀਰ ਦੇ ਅਨੰਤਨਾਗ, ਕੁਲਗਾਮ ਅਤੇ ਪੁਲਵਾਮਾ ਜ਼ਿਲ੍ਹਿਆਂ ਵਿੱਚੋਂ ਲੰਘ ਰਹੇ ਹਾਈਵੇ 'ਤੇ ਆਪਣਾ ਅਧਾਰ ਬਣਾ ਰਹੇ ਹਨ। ਇਨ੍ਹਾਂ ਇਲਾਕਿਆਂ ਵਿਚ ਅੱਤਵਾਦੀ ਓਜੀ ਵਰਕਰਾਂ ਅਤੇ ਸਥਾਨਕ ਨੌਜਵਾਨਾਂ ਨੂੰ ਆਪਣੇ ਸੰਪਰਕ ਵਿਚ ਲੈ ਕੇ ਹਮਲਿਆਂ ਦੀ ਰਣਨੀਤੀ ਤਿਆਰ ਕਰ ਰਹੇ ਹਨ। ਅੱਤਵਾਦੀ ਇਨ੍ਹਾਂ ਮਾਰਗਾਂ 'ਤੇ ਯਾਤਰੀਆਂ ਅਤੇ ਸੁਰੱਖਿਆ ਬਲਾਂ ਦੇ ਕਾਫਲਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ, ਜਿਸ ਵਿਚ ਆਈਈਡੀ ਅਤੇ ਸਟਿੱਕੀ ਬੰਬ ਵਰਤੇ ਜਾ ਸਕਦੇ ਹਨ।