ਰਾਜਸਥਾਨ: ਟਰੱਕ-ਪਿਕਅੱਪ ਦੀ ਟੱਕਰ, ਇੱਕ ਹੀ ਪਰਿਵਾਰ ਦੇ 5 ਜੀਆਂ ਦੀ ਮੌਤ
ਸਾਲਾਸਰ ਬਾਲਾਜੀ ਦੇ ਦਰਸ਼ਨ ਕਰਕੇ ਜਾ ਰਹੇ ਸਨ ਵਾਪਸ
ਜੈਪੁਰ: ਸਾਲਾਸਰ ਬਾਲਾਜੀ ਦੇ ਦਰਸ਼ਨ ਕਰਕੇ ਹਰਿਆਣਾ ਪਰਤ ਰਹੇ ਇੱਕ ਪਰਿਵਾਰ ਦੇ 5 ਲੋਕਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਰਕਾਰੀ ਰੈਫਰਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਤਿੰਨ ਜ਼ਖਮੀਆਂ ਨੂੰ ਗੰਭੀਰ ਹਾਲਤ 'ਚ ਹਿਸਾਰ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਚੁਰੂ ਜ਼ਿਲ੍ਹੇ ਦੇ ਸਾਦੁਲਪੁਰ ਥਾਣਾ ਖੇਤਰ ਵਿੱਚ ਵਾਪਰਿਆ।
ਇਹ ਵੀ ਪੜ੍ਹੋ: ਸੂਬੇ 'ਚ ਅੱਜ ਮੀਂਹ ਤੋਂ ਰਾਹਤ, ਨਿਕਲੇਗੀ ਧੁੱਪਾਂ
ਜਾਣਕਾਰੀ ਅਨੁਸਾਰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਪਿੰਡ ਸਿਹਦਵਾ ਦਾ ਇੱਕ ਪਰਿਵਾਰ ਸਾਲਾਸਰ ਬਾਲਾਜੀ ਜੀ ਦੇ ਦਰਸ਼ਨ ਕਰਕੇ ਦੇਰ ਰਾਤ ਪਿਕਅੱਪ ਵਿੱਚ ਆਪਣੇ ਪਿੰਡ ਪਰਤ ਰਹੇ ਸਨ। ਇਸ ਦੌਰਾਨ ਸ਼ਨੀਵਾਰ ਰਾਤ ਕਰੀਬ 1 ਵਜੇ ਪਿੰਡ ਰਤਨਪੁਰਾ ਨੇੜੇ ਰਾਜਗੜ੍ਹ-ਚੁਰੂ ਹਾਈਵੇਅ 'ਤੇ ਇਕ ਟਰੱਕ ਅਤੇ ਪਿਕਅੱਪ ਵਿਚਕਾਰ ਭਿਆਨਕ ਟੱਕਰ ਹੋ ਗਈ।ਹਾਦਸੇ 'ਚ ਪਿਕਅਪ ਦੇ ਪਰਖੱਚੇ ਉਡ ਗਏ ਅਤੇ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ 3 ਬੱਚੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੇ ਬਾਘਾ ਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ
ਰਾਜਗੜ੍ਹ ਦੇ ਪੁਲਿਸ ਅਧਿਕਾਰੀ ਸੁਭਾਸ਼ ਚੰਦਰ ਢਿੱਲ ਨੇ ਦੱਸਿਆ ਕਿ ਦੁਪਹਿਰ ਡੇਢ ਵਜੇ ਦੇ ਕਰੀਬ ਪਿਕਅੱਪ ਅਤੇ ਟਰੱਕ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋਣ ਦੀ ਸੂਚਨਾ ਮਿਲੀ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਇਸ ਹਾਦਸੇ 'ਚ ਪਿਕਅੱਪ ਦੇ ਪਰਖੱਚੇ ਉਡ ਗਏ। ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। 3 ਲੋਕਾਂ ਨੂੰ ਗੰਭੀਰ ਹਾਲਤ 'ਚ ਹਿਸਾਰ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰੱਖਿਆ ਗਿਆ ਹੈ।