Shimla Longest Ropeway News: ਸ਼ਿਮਲਾ 'ਚ ਬਣੇਗਾ ਏਸ਼ੀਆ ਦਾ ਸਭ ਤੋਂ ਲੰਬਾ ਰੋਪਵੇਅ, 15 ਵੱਡੇ ਸਟੇਸ਼ਨਾਂ ਨੂੰ ਜੋੜੇਗੀ ਕੇਬਲ ਕਾਰ
Shimla Longest Ropeway News: ਪ੍ਰਤੀ ਘੰਟਾ 200 ਯਾਤਰੀ ਕਰਨਗੇ ਸਫ਼ਰ
Asia's longest ropeway Shimla News : ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਅਤੇ ਪਹਾੜੀ ਸਥਾਨ 'ਤੇ ਆਵਾਜਾਈ ਦੀ ਭੀੜ ਨੂੰ ਘਟਾਉਣ ਲਈ 13.79 ਕਿਲੋਮੀਟਰ ਦੇ ਏਸ਼ੀਆ ਦੇ ਸਭ ਤੋਂ ਲੰਬੇ ਰੋਪਵੇਅ ਪ੍ਰੋਜੈਕਟ 'ਤੇ ਕੰਮ ਸ਼ੁਰੂ ਕੀਤਾ ਹੈ। ਤਾਰਾ ਦੇਵੀ-ਸ਼ਿਮਲਾ ਰੋਪਵੇਅ ਪ੍ਰੋਜੈਕਟ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ (PPP) ਮਾਡਲ ਦੇ ਤਹਿਤ 1,734.40 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਰੋਪਵੇਅ ਅਤੇ ਰੈਪਿਡ ਟ੍ਰਾਂਸਪੋਰਟ ਸਿਸਟਮ ਡਿਵੈਲਪਮੈਂਟ ਕਾਰਪੋਰੇਸ਼ਨ ਦੁਆਰਾ ਚਲਾਇਆ ਜਾ ਰਿਹਾ ਹੈ।
ਇਕ ਰਿਪੋਰਟ ਦੇ ਅਨੁਸਾਰ, ਇੱਕ ਵਾਰ ਪੂਰਾ ਹੋਣ ਤੋਂ ਬਾਅਦ, ਇਹ ਪ੍ਰੋਜੈਕਟ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰੋਪਵੇਅ ਹੋਵੇਗਾ ਅਤੇ ਮਾਂ ਤਾਰਾ ਦੇਵੀ ਨੂੰ ਸੰਜੌਲੀ ਨਾਲ ਜੋੜੇਗਾ, ਸ਼ਿਮਲਾ ਅਤੇ ਇਸ ਦੇ ਆਲੇ ਦੁਆਲੇ ਦੇ 15 ਪ੍ਰਮੁੱਖ ਸਟੇਸ਼ਨਾਂ ਦੁਆਰਾ ਲਗਭਗ 60 ਕਿਲੋਮੀਟਰ ਦੀ ਦੂਰੀ ਨੂੰ ਤੈਅ ਕਰੇਗੀ।
ਰੋਪਵੇਅ ਨੂੰ ਦੋਵਾਂ ਦਿਸ਼ਾਵਾਂ ਵਿੱਚ ਪ੍ਰਤੀ ਘੰਟਾ ਲਗਭਗ 2,000 ਯਾਤਰੀਆਂ ਨੂੰ ਲਿਜਾਣ ਲਈ ਤਿਆਰ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਰੋਪਵੇਅ 'ਤੇ 660 ਕੈਬਿਨ ਹੋਣਗੇ, ਜਿਨ੍ਹਾਂ 'ਚੋਂ ਹਰੇਕ 'ਚ 8 ਤੋਂ 10 ਯਾਤਰੀ ਬੈਠ ਸਕਣਗੇ। ਰਿਪੋਰਟ ਦੇ ਅਨੁਸਾਰ, ਕੈਬਿਨ ਹਰ ਦੋ ਤੋਂ ਤਿੰਨ ਮਿੰਟਾਂ ਵਿੱਚ ਸਟੇਸ਼ਨਾਂ 'ਤੇ ਪਹੁੰਚਣਗੇ।