Muzaffarnagar Accident News: ਉੱਤਰ ਪ੍ਰਦੇਸ਼ 'ਚ ਵੱਡਾ ਸੜਕ ਹਾਦਸਾ, ਟਰੈਕਟਰ-ਟਰਾਲੀ ਨੇ ਕਾਰ ਨੂੰ ਮਾਰੀ ਟੱਕਰ, ਮਾਂ-ਧੀ ਸਮੇਤ 4 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Muzaffarnagar Accident News: ਚਾਰ ਹੋਰ ਗੰਭੀਰ ਰੂਪ 'ਚ ਜ਼ਖ਼ਮੀ

Muzaffarnagar, Uttar Pradesh Accident News in punjabi

Muzaffarnagar, Uttar Pradesh Accident News in punjabi : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਮੰਗਲਵਾਰ ਦੇਰ ਰਾਤ ਸੜਕ ਹਾਦਸੇ 'ਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਾਰੇ ਇੱਕ ਕਾਰ ਵਿੱਚ ਮੇਰਠ ਤੋਂ ਆਪਣੇ ਰਿਸ਼ਤੇਦਾਰ ਦੇ ਘਰ ਈਦ ਮਨਾਉਣ ਲਈ ਦੇਵਬੰਦ ਜਾ ਰਹੇ ਸਨ।

ਇਸ ਦੌਰਾਨ ਮੁਜ਼ੱਫਰਨਗਰ 'ਚ ਨੈਸ਼ਨਲ ਹਾਈਵੇ-58 'ਤੇ ਇਕ ਬੇਕਾਬੂ ਟਰੈਕਟਰ-ਟਰਾਲੀ ਸਾਹਮਣੇ ਤੋਂ ਆ ਕੇ ਟਕਰਾ ਗਈ। 2 ਔਰਤਾਂ ਅਤੇ 2 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਚਾਰ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਨਾਂ ਨੂੰ ਮੇਰਠ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਸਾਨੀਆ (20), ਖੁਸ਼ਨੁਮਾ (38), ਮੀਰਹਾ (03) ਅਤੇ ਤੂਬਾ (1.5 ਸਾਲ) ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ ਜੁਨੈਦ, ਸ਼ਾਦਾਬ, ਜਮੀਲ ਅਤੇ ਅਰਹਾਨ ਸ਼ਾਮਲ ਹਨ। ਪੁਲਿਸ ਨੇ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।