ਵਿਦਾਇਗੀ ਤੋਂ ਖ਼ੁਸ਼ ਹੋ ਕੇ ਐਸ.ਪੀ. ਨੇ ਚਲਾਈਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਕਟਿਹਾਰ ਜ਼ਿਲੇ ਦੇ ਪੁਲਿਸ ਸੁਪਰਡੈਂਟ ਸਿਧਾਰਥ ਮੋਹਨ ਜੈਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ...

Firing By Katihar SP Siddharth Mohan

ਬਿਹਾਰ ਦੇ ਕਟਿਹਾਰ ਜ਼ਿਲੇ ਦੇ ਪੁਲਿਸ ਸੁਪਰਡੈਂਟ ਸਿਧਾਰਥ ਮੋਹਨ ਜੈਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਅਪਣੀ ਵਿਦਾਇਗੀ ਪਾਰਟੀ 'ਚ ਐਸ.ਪੀ ਸਿਧਾਰਥ ਜੈਨ ਫਾਇਰਿੰਗ ਕਰ ਰਹੇ ਹਨ। ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਕਟਿਹਾਰ ਦੇ ਜ਼ਿਲਾ ਅਧਿਕਾਰੀ ਮਿਥਿਲੇਸ਼ ਮਿਸ਼ਰਾ ਵੀ ਦਿੱਖ ਰਹੇ ਹਨ। ਇਹ ਵੀਡੀਓ 1 ਮਈ ਦਾ ਦਸਿਆ ਜਾ ਰਿਹਾ ਹੈ। 

ਜਾਣਕਾਰੀ ਮੁਤਾਬਕ ਬਿਹਾਰ ਸਰਕਾਰ ਵਲੋਂ ਕੀਤੇ ਗਏ ਤਬਾਦਲੇ 'ਚ ਕਟਿਹਾਰ ਦੇ ਐਸ.ਪੀ ਸਿਧਾਰਥ ਮੋਹਨ ਜੈਨ ਅਤੇ ਜ਼ਿਲਾ ਅਧਾਕਰੀ ਮਿਥਿਲੇਸ਼ ਮਿਸ਼ਰਾ ਦਾ ਵੀ ਟ੍ਰਾਂਸਫਰ ਹੋਇਆ ਹੈ। ਇਸ ਮੌਕੇ 'ਤੇ ਉਨ੍ਹਾਂ ਦੇ ਜੂਨੀਅਰ ਅਧਿਕਾਰੀਆਂ ਨੇ ਇਕ ਪਾਰਟੀ ਰੱਖੀ ਸੀ ਅਤੇ ਦੋਵਾਂ ਨੇ ਉਥੇ ਮਸਤੀ ਕੀਤੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਡੀ.ਐਮ ਮਿਥਿਲੇਸ਼ ਮਾਇਕ ਲੈ ਕੇ ਫਿਲਮ 'ਸ਼ੋਲੇ' ਦਾ ਗਾਣਾ 'ਯੇ ਦੋਸਤੀ ਹਮ ਨਹੀਂ ਤੋੜੇਗੇਂ' ਗਾ ਰਹੇ ਹਨ।

ਅਚਾਨਕ ਐਸ.ਪੀ ਜੈਲ ਇੰਨਾ ਉਤਸ਼ਾਹਿਤ ਹੋ ਗਏ ਕਿ ਉਨ੍ਹਾਂ ਨੇ ਆਪਣੀ ਬੰਦੂਕ ਕੱਢ ਲਈ ਅਤੇ ਲਗਾਤਾਰ 11 ਵਾਰ ਹਵਾਂ 'ਚ ਫਾਇਰਿੰਗ ਕਰ ਦਿਤੀ। ਇਸ ਦੌਰਾਨ ਡੀ.ਐਮ ਮਿਥਿਲੇਸ਼ ਮਿਸ਼ਰਾ ਜਾਂ ਹੋਰ ਕਿਸੇ ਨੇ ਉਨ੍ਹਾਂ ਨੂੰ ਰੋਕਣਾ ਜ਼ਰੂਰੀ ਨਹੀਂ ਸਮਝਿਆ। ਚੰਗੀ ਗੱਲ ਇਹ ਹੈ ਕਿ ਇਸ ਫਾਇਰਿੰਗ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।