ਕਿਸਾਨਾਂ ਨਾਲ ਜੁੜੇ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਸਰਕਾਰ ਦੀ ਜ਼ਰੂਰਤ ਹੈ: ਮੋਦੀ
ਕਿਸਾਨਾਂ ਨੂੰ ਸਮਝਾਉਣ ਕਿ ਉਨ੍ਹਾਂ ਨੂੰ ਅਜਿਹੀ ਸਰਕਾਰ ਦੀ ਜ਼ਰੂਰਤ ਹੈ ਜੋ ਉਨ੍ਹਾਂ ਦੇ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਹੋਵੇ
ਬੇਂਗਲੁਰੂ ,2 ਮਈ : ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਨੂੰ ਲਾਗੂ ਕਰਨ ਦੇ ਪ੍ਰਤੀ ਸਿੱਧਰਮਿਆ ਸਰਕਾਰ ਦੀ ਉਦਾਸੀਨਤਾ 'ਤੇ ਵਿਅੰਗ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿਚ ਪਾਰਟੀ ਦੇ ਕਿਸਾਨ ਮੋਰਚਾ ਕਰਮਚਾਰੀਆਂ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਸਮਝਾਉਣ ਕਿ ਉਨ੍ਹਾਂ ਨੂੰ ਅਜਿਹੀ ਸਰਕਾਰ ਦੀ ਜ਼ਰੂਰਤ ਹੈ ਜੋ ਉਨ੍ਹਾਂ ਦੇ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਹੋਵੇ । ‘ਨਰਿੰਦਰ ਮੋਦੀ ਏਪ’ ਦੇ ਜ਼ਰੀਏ ਭਾਜਪਾ ਦੇ ਕਿਸਾਨ ਮੋਰਚਾ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਕਲਿਆਣ ਹਮੇਸ਼ਾ ਤੋਂ ਹੀ ਭਾਜਪਾ ਦੀ ਵਿਰਾਸਤ ਰਹੇ ਹਨ ।
ਉਨ੍ਹਾਂ ਕਿਹਾ,‘‘ਮੈਨੂੰ ਕਰਨਾਟਕ ਤੋਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਸੰਬੰਧ ਵਿਚ ਸ਼ਿਕਾਇਤਾਂ ਮਿਲ ਰਹੀਆਂ ਹਨ ਪਰ ਸਾਡੇ ਇਕ ਸੰਸਦ ਨੇ ਕਿਸਾਨ ਮੋਰਚੇ ਦੇ ਕਰਮਚਾਰੀਆਂ ਦੀ ਮਦਦ ਨਾਲ ਅਪਣੇ ਚੋਣ ਖੇਤਰ ਵਿਚ ਸੁਚੱਜਾ ਕੰਮ ਕੀਤਾ ਹੈ । ’’ਮੋਦੀ ਨੇ ਕਿਹਾ,‘‘ ਕਰਨਾਟਕ ਸਰਕਾਰ ਉਦਾਸੀਨ ਹੈ। ਉਸ ਨੂੰ ਉਨ੍ਹਾਂ ਲਾਭਾਂ ਦੀ ਪਰਵਾਹ ਨਹੀਂ ਹੈ ਜੋ ਇਕ ਕਿਸਾਨ ਪ੍ਰਧਾਨਮੰਤਰੀ ਫਸਲ ਬੀਮਾ ਯੋਜਨਾ ਰਾਹੀਂ ਹਾਸਲ ਕਰ ਸਕਦਾ ਹੈ । ਸੌਕੇ ਦੇ ਦੌਰਾਨ ਜੇਕਰ ਰਾਜ ਸਰਕਾਰ ਸਰਗਰਮ ਹੁੰਦੀ ਤਾਂ ਇਸ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਪਰ ਉਸ ਨੇ ਅਜਿਹਾ ਨਹੀਂ ਕੀਤਾ । ’’
ਮੋਦੀ ਨੇ ਕੱਲ ਤਿੰਨਜਨਸਭਾਵਾਂਨੂੰ ਸੰਬੋਧਿਤ ਕਰਦੇ ਹੋਏ ਅਪਣੀ ਮੁਹਿੰਮ ਦੀ ਤੂਫ਼ਾਨੀ ਸ਼ੁਰੂਆਤ ਕੀਤੀ। ਕਿਸਾਨਾਂ ਤਕ ਪੁੱਜਣ ਵਿਚ ਕਿਸਾਨ ਮੋਰਚੇ ਦੇ ਕਰਮਚਾਰੀਆਂ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨਮੰਤਰੀ ਨੇ ਉਨ੍ਹਾਂ ਨੂੰ ਐਲਾਨ ਕੀਤਾ ਕਿ ਉਹ ਕਿਸਾਨਾਂ ਨੂੰ ਇਕ ਅਜਿਹੀ ਸਰਕਾਰ ਦੀ ਜ਼ਰੂਰਤ ਦੇ ਬਾਰੇ ਵਿਚ ਜਾਣੂ ਕਰਵਾਇਆ ਜਾਵੇ ਜੋ ਉਨ੍ਹਾਂ ਦੇ ਮੁੱਦਿਆਂ ਪ੍ਰਤੀ ਸੰਵੇਦਨਸ਼ੀਲ ਹੋਵੇ।
ਉਨ੍ਹਾਂ ਕਿਹਾ,‘‘ ਸਾਨੂੰ ਕਿਸਾਨਾਂ ਨੂੰ ਜਾਗਰੂਕ ਕਰਨਾ ਹੋਵੇਗਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਣਾ ਹੋਵੇਗਾ ਕਿ ਇਹ ਅਜਿਹਾ ਸਮਾਂ ਹੈ ਜਦੋਂ ਅਜਿਹੀ ਸਰਕਾਰ ਹੋਣੀ ਚਾਹੀਦੀ ਹੈ ਜੋ ਕਿਸਾਨਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਵੇ ਅਤੇ ਜੋ ਉਨ੍ਹਾਂ ਦੀ ਸਮਸਿਆਵਾਂ ਨੂੰ ਸਮਝੇ ਅਤੇ ਕਿਸਾਨਾਂ ਦਾ ਕਲਿਆਣ ਉਸ ਦੀ ਪ੍ਰਮੁੱਖ ਜ਼ਿੰਮੇਦਾਰੀ ਹੋਵੇ।’’ ਸਾਲ 2018 - 19 ਦੇ ਬਜਟ ਨੂੰ ਕਿਸਾਨਾਂ ਦਾ ਬਜਟ ਅਤੇ ਪੇਂਡੂ ਭਾਰਤ ਦਾ ਬਜਟ ਦੱਸੇ ਜਾਣ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ‘‘ ਖੇਤੀਬਾੜੀ ਅਤੇ ਕਿਸਾਨਾਂ ਦਾ ਕਲਿਆਣ ਹਮੇਸ਼ਾ ਸਾਡੀ ਵਿਰਾਸਤ ਰਹੀ ਹੈ। ਇਹ ਸਾਡਾ ਸੁਭਾਅ ਰਿਹਾ ਹੈ, ਇਹ ਸਾਡੇ ਸੋਚਣ ਦਾ ਤਰੀਕਾ ਰਿਹਾ ਹੈ । ’’