ਕਸ਼ਮੀਰ ਵਿਚ ਸਕੂਲ ਬਸ 'ਤੇ ਹੋਈ ਪੱਥਰਬਾਜ਼ੀ, 2 ਵਿਦਿਆਰਥੀ ਜਖ਼ਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਥਰਬਾਜਾਂ ਨੇ ਇਕ ਸਕੂਲ ਬਸ ਨੂੰ ਨਿਸ਼ਾਨਾ ਬਣਾਇਆ ਜਿਸਦੇ ਨਾਲ 2 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ

school bus

ਸ਼੍ਰੀਨਗਰ ,2 ਮਈ :  ਜੰਮੂ-ਕਸ਼ਮੀਰ ਦੇ ਆਤੰਕਵਾਦ ਪ੍ਰਭਾਵਿਤ ਸ਼ੋਪੀਆਂ ਜ਼ਿਲ੍ਹੇ 'ਚ ਬੁਧਵਾਰ ਸਵੇਰੇ ਪੱਥਰਬਾਜਾਂ ਨੇ ਇਕ ਸਕੂਲ ਬਸ ਨੂੰ ਨਿਸ਼ਾਨਾ ਬਣਾਇਆ ਜਿਸਦੇ ਨਾਲ 2 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ । ਇਸ ਘਟਨਾ 'ਤੇ ਪ੍ਰਦੇਸ਼ ਦੀ ਮੁੱਖਮੰਤਰੀ ਅਤੇ ਹੋਰ ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਤਿੱਖੀ ਪ੍ਰਤੀਕ੍ਰਿਆ ਜਤਾਈ ਹੈ । 

ਪੁਲਿਸ ਨੇ ਦੱਸਿਆ ਕਿ ਪੱਥਰਬਾਜਾਂ ਨੇ ਜਾਵੂਰਾ ਇਲਾਕੇ ਵਿਚ ਇਕ ਨਿਜੀ ਸਕੂਲ ਦੀ ਬਸ ਉੱਤੇ ਪਥਰਾਅ ਕੀਤਾ । ਇਸ ਘਟਨਾ ਵਿਚ ਦੋ ਵਿਦਿਆਰਥੀ ਜਖ਼ਮੀ ਹੋ ਗਿਆ ।  ਜਖ਼ਮੀ ਵਿਦਿਆਰਥੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ । ਜਦੋਂ ਇਹ ਹਮਲਾ ਹੋਇਆ ਤਾਂ ਬੱਸ ਵਿਚ 35 ਵਿਦਿਆਰਥੀ ਸਵਾਰ ਸਨ । ਇਸ ਹਮਲੇ ਉੱਤੇ ਪ੍ਰਦੇਸ਼ ਦੀ ਮੁੱਖਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਇਸ ਘਟਨਾ ਦੇ ਅਪ੍ਰਾਧੀਨਾ ਨੂੰ ਜਲਦ ਹੀ ਹਿਰਾਸਤ ਵਿਚ ਲਿਆ ਜਾਵੇਗਾ |ਸਾਬਕਾ ਮੁੱਖਮੰਤਰੀ ਉਮਰ ਅਬਦੁੱਲਾ ਨੇ ਵੀ ਸਕੂਲ ਬੱਸ 'ਤੇ ਹੋਏ ਹਮਲੇ ਦੀ ਨਿੰਦਿਆ ਕੀਤੀ । 

ਉਮਰ ਨੇ ਇਕ ਟਵੀਟ 'ਚ ਲਿਖਿਆ,‘‘ਸਕੂਲੀ ਬੱਚਿਆਂ ਜਾਂ ਯਾਤਰੂਆਂ ਦੀਆਂ ਬੱਸਾਂ 'ਤੇ ਪਥਰਾਅ ਨਾਲ ਇਹਨਾਂ ਪੱਥਰਬਾਜਾਂ ਦੇ ਏਜੇਂਡੇ ਨੂੰ ਅੱਗੇ ਵਧਾਉਣ ਵਿੱਚ ਕਿਵੇਂ ਮਦਦ ਮਿਲਦੀ ਹੈ ?ਇਨ੍ਹਾਂ ਹਮਲਿਆਂ ਦੀ ਇੱਕਜੁਟ ਹੋ ਕੇ ਨਿੰਦਿਆ ਕਰਨੀ ਚਾਹੀਦੀ ਅਤੇ ਮੇਰਾ ਇਹ ਟਵੀਟ ਇਸਦਾ ਹਿੱਸਾ ਹੈ ।’’ ਪੁਲਿਸ ਅਧਿਕਾਰੀ ਐਸਪੀ ਵੈਦ ਨੇ ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਇਹ ਪਾਗਲਪਨ ਹੈ ਕਿ ਪੱਥਰਬਾਜਾਂ ਵਲੋਂ ਸਕੂਲੀ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ।  ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਜਮਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ ।