ਮੋਦੀ ਵਿਰੁੱਧ ਨਿਜੀ ਟਿੱਪਣੀ ’ਤੇ ਚੋਣ ਕਮਿਸ਼ਨ ਨੇ ਸਿੱਧੂ ਤੋਂ ਮੰਗਿਆ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ  

Election Commission seeks response from Sidhu on personal remarks against Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੁੱਧ ਨਿਜੀ ਟਿੱਪਣੀ ਕਰਨ ’ਤੇ ਚੋਣ ਕਮਿਸ਼ਨ ਨੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਚੋਣ ਕਮਿਸ਼ਨਰ ਨੇ ਨਵਜੋਤ ਸਿੰਘ ਸਿੱਧੂ ਤੋਂ ਕੱਲ੍ਹ ਸ਼ਾਮ 6 ਵਜੇ ਤਕ ਜਵਾਬ ਦੇਣ ਨੂੰ ਕਿਹਾ ਹੈ। ਸਿੱਧੂ ਨੇ ਬੀਤੀ 17 ਅਪ੍ਰੈਲ ਨੂੰ ਗੁਜਰਾਤ ਦੇ ਅਹਿਮਦਾਬਾਦ ਵਿਚ ਇਕ ਰੈਲੀ ਦੌਰਾਨ ਪੀਐਮ ਮੋਦੀ ਦੇ ਵਿਰੁੱਧ ਕਥਿਤ ਰੂਪ ਤੋਂ ਨਿਜੀ ਟਿੱਪਣੀ ਕੀਤੀ ਸੀ।

ਦਸ ਦਈਏ ਕਿ ਨਵਜੋਤ ਸਿੰਘ ਨੇ ਗੁਜਰਾਤ ਦੇ ਅਹਿਮਦਾਬਾਦ ਲੋਕ ਸਭਾ ਖੇਤਰ ਵਿਚ ਇਕ ਰੈਲੀ ਵਿਚ ਕਿਹਾ ਸੀ ਕਿ ਨਰਿੰਦਰ ਮੋਦੀ ਇਹ ਕੋਈ ਰਾਸ਼ਟਰ ਭਗਤੀ ਹੈ ਤੇਰੀ, ਕਿ ਪੇਟ ਖਾਲੀ ਹੈ ਅਤੇ ਯੋਗਾ ਕਰਵਾਇਆ ਜਾ ਰਿਹਾ ਹੈ। ਬਾਬਾ ਰਾਮਦੇਵ ਹੀ ਬਣਾ ਦਿਓ ਸਾਰਿਆਂ ਨੂੰ। ਜੇਬ ਖਾਲੀ ਹੈ ਅਤੇ ਖਾਤੇ ਖੁਲ੍ਹਵਾਏ ਜਾ ਰਹੇ ਹਨ। ਦਸਣਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਪੀਐਮ ਮੋਦੀ ’ਤੇ ਹਮਲਾ ਕੀਤਾ ਜਾ ਰਿਹਾ ਸੀ।

ਇਸ ਤੋਂ ਪਹਿਲਾਂ ਵੀ ਸਿੱਧੂ ਨੇ ਯੋਗ ਦਿਨ ਅਤੇ ਜਨ ਧਨ ਬੈਂਕ ਖਾਤੇ ਖੁਲ੍ਹਵਾਉਣ ਦੀ ਮੁਹਿੰਮ ’ਤੇ ਉਹਨਾਂ ਦੀ ਰਾਸ਼ਟਰ ਭਗਤੀ ’ਤੇ ਸਵਾਲ ਖੜ੍ਹੇ ਕੀਤੇ ਸਨ।