ਵਰਤਮਾਨ ਹਾਲਾਤ ਬਾਰੇ ਕੀ ਸੋਚ ਰਹੇ ਹਨ PM ਮੋਦੀ? CM ਰੁਪਾਣੀ ਨੇ ਦਿੱਤਾ ਇਹ ਜਵਾਬ
ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਨੂੰ ਲੈ ਕੇ...
ਨਵੀਂ ਦਿੱਲੀ: ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਣੀ ਨੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਪ੍ਰਦੇਸ਼ ਦੇ ਸਾਹਮਣੇ ਆਈਆਂ ਚੁਣੌਤੀਆਂ ਦੇ ਨਾਲ ਹੀ ਇਹਨਾਂ ਤੋਂ ਨਿਪਟਣ ਲਈ ਉਪਾਵਾਂ ਅਤੇ ਰਣਨੀਤੀ ਤੇ ਵੀ ਗੱਲ ਕੀਤੀ ਹੈ। ਰੁਪਾਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਸਾਨੀ ਨਾਲ ਸੰਪਰਕ ਕੀਤਾ ਜਾ ਸਕਣ ਵਾਲਾ ਪੀਐਮ ਦਸਿਆ ਹੈ ਅਤੇ ਹੋਰ ਪਹਿਲੂਆਂ ਤੇ ਵੀ ਖੁੱਲ੍ਹ ਕੇ ਚਰਚਾ ਕੀਤੀ ਹੈ।
ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਸੋਚਦੇ ਹਨ? ਇਸ ਸਵਾਲ ਤੇ ਉਹਨਾਂ ਕਿਹਾ ਕਿ ਵੱਖ-ਵੱਖ ਰਾਜਾਂ ਅਤੇ ਉੱਥੋਂ ਦੇ ਹਾਲਾਤਾਂ ਤੇ ਪੀਐਮ ਦੀ ਨਜ਼ਰ ਹੈ। ਪੀਐਮ ਨੇ ਵੱਖ-ਵੱਖ ਰਾਜਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਮੰਤਰੀਆਂ ਦਾ ਗਰੁੱਪ ਬਣਾਇਆ ਹੋਇਆ ਹੈ। ਪੀਐਮ ਮੋਦੀ ਨੇ ਗ੍ਰਹਿ ਰਾਜ ਗੁਜਰਾਤ ਦੇ ਮੁੱਖ ਮੰਤਰੀ ਰੁਪਾਣੀ ਨੇ ਕਿਹਾ ਕ ਉਹ ਸਭ ਤੋਂ ਵਧ ਚਰਚਾ ਕਰ ਰਹੇ ਹਨ।
ਲਾਕਡਾਊਨ ਦਾ ਫ਼ੈਸਲਾ ਵੀ ਉਹਨਾਂ ਨੇ ਸਾਰਿਆਂ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਲਿਆ ਹੈ। ਰੁਪਾਣੀ ਨੇ ਪੀਐਮ ਤੇ ਭਰੋਸਾ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਅਤੇ ਕਿਹਾ ਕਿ ਕੋਈ ਵੀ ਮੁੱਖ ਮੰਤਰੀ ਚਾਹੇ ਉਹ ਕਿਸੇ ਦੀ ਦਲ ਦਾ ਕਿਉਂ ਨਾ ਹੋਵੇ, ਕਦੇ ਵੀ ਉਹਨਾਂ ਨਾਲ ਆਸਾਨੀ ਨਾਲ ਗੱਲ ਕਰ ਸਕਦੇ ਹਨ। ਉਹ ਸਾਰਿਆਂ ਨਾਲ ਵਿਚਾਰ-ਚਰਚਾ ਕਰਦੇ ਹਨ।
ਲਾਕਾਡਊਨ ਨੂੰ ਰਾਹੁਲ ਗਾਂਧੀ ਵੱਲੋਂ ਪਾਜ਼ ਬਟਨ ਦੱਸੇ ਜਾਣ ਤੇ ਜੁੜੇ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਕਾਂਗਰਸ ਸ਼ਾਸ਼ਿਤ ਪੰਜਾਬ ਨੇ ਹੀ ਸਭ ਤੋਂ ਪਹਿਲਾਂ ਲਾਕਡਾਊਨ ਵਧਾਉਣ ਦਾ ਐਲਾਨ ਕਰ ਦਿੱਤਾ। ਉਹਨਾਂ ਕਿਹਾ ਕਿ ਰਾਜਾਂ ਨੂੰ ਕੇਂਦਰ ਦੇ ਨਾਲ ਰਹਿਣਾ ਚਾਹੀਦਾ ਹੈ। ਪੀਐਮ ਨੇ ਚਾਰ ਵਾਰ ਵੀਡੀਉ ਕਾਨਫਰੰਸਿੰਗ ਕੀਤੀ, ਫੋਨ ਤੇ ਕਈ ਵਾਰ ਵੱਖ –ਵੱਖ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ।
ਲਾਕਡਾਊਨ ਦੇ ਅੱਗੇ ਕੀ ਹੈ, ਇਸ ਸਵਾਲ ਤੇ ਗੁਜਰਾਤ ਦੇ ਮੁੱਖ ਮੰਤਰੀ ਨੇ ਕਿਹਾ ਕਿ ਜੇ ਲਾਕਡਾਊਨ ਹਟ ਗਿਆ ਅਤੇ ਕੋਰੋਨਾ ਦੇ ਮਰੀਜ਼ ਇਕ ਦੂਜੇ ਰਾਜ ਵਿਚ ਪਹੁੰਚਣ ਲੱਗੇ ਤਾਂ ਰਾਜਾਂ ਨੂੰ ਪਰੇਸ਼ਾਨੀ ਹੋਵੇਗੀ। ਕੋਰੋਨਾ ਨਾਲ ਮਿਲ ਕੇ ਲੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੀਐਮ ਦੇ ਨਾਲ ਵੀਡੀਉ ਕਾਨਫਰੰਸਿੰਗ ਵਿਚ ਖੁਦ ਉਹਨਾਂ ਨੇ ਵੀ ਇਹ ਮੰਗ ਕੀਤੀ ਸੀ ਕਿ ਜਿੱਥੇ ਸਥਿਤੀ ਕੰਟਰੋਲ ਵੀ ਹੈ ਉੱਥੇ ਇਕੋਨਾਮਿਕ ਐਕਟਿਵਿਟੀ ਸ਼ੁਰੂ ਕੀਤੀਆਂ ਜਾਣਗੀਆਂ।
ਸੀਐਮ ਰੁਪਾਣੀ ਨੇ ਕਿਹਾ ਕਿ ਲਾਕਡਾਊਨ ਤੋਂ ਬਾਅਦ ਲੋਕਾਂ ਨੂੰ ਕੋਰੋਨਾ ਵਿਚ ਹੀ ਜੀਣਾ ਪਵੇਗਾ। ਹੁਣ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹਨਾਂ ਨੇ ਇਮਿਊਨਿਟੀ ਵਧਾਉਣੀ ਹੈ, ਆਯੁਰਵੈਦ ਦੀ ਵਰਤੋਂ ਵੀ ਕਰ ਸਕਦੇ ਹਨ। ਮਾਸਕ ਅਤੇ ਸਵੱਛਤਾ ਦਾ ਵੀ ਧਿਆਨ ਰੱਖਣਾ ਹੋਵੇਗਾ।
ਸੀਐਮ ਰੁਪਾਣੀ ਨੇ ਕਿਹਾ ਕਿ ਲੋਕ ਹੌਲੀ-ਹੌਲੀ ਇਹ ਜਾਣਨਾ ਸ਼ੁਰੂ ਕਰ ਰਹੇ ਹਨ ਕਿ ਮਾਸਕ ਲਗਾਉਣਾ, ਸਮਾਜਕ ਦੂਰੀਆਂ ਅਤੇ ਸਾਬਣ ਨਾਲ ਹੱਥ ਧੋਣਾ ਉਨ੍ਹਾਂ ਨੂੰ ਆਦਤ ਬਣਾਉਣੀ ਪਵੇਗੀ, ਉਹਨਾਂ ਨੇ ਕੱਲ੍ਹ ਇਸ ਲਈ ਸਹੁੰ ਚੁਕਾਈ ਸੀ। ਉਨ੍ਹਾਂ ਕਿਹਾ ਕਿ ਲੱਖਾਂ ਲੋਕਾਂ ਨੇ ਹੈਸ਼ ਟੈਗਾਂ ਨਾਲ ਸੋਸ਼ਲ ਮੀਡੀਆ ‘ਤੇ ਵੀ ਪੋਸਟ ਕੀਤਾ ਹੈ।
ਲੋਕਾਂ ਨੇ ਇਸ ਨੂੰ ਆਪਣੀ ਆਦਤ ਬਣਾਉਣ ਲਈ ਸਹੁੰ ਵੀ ਚੁੱਕੀ ਹੈ। ਸਮਾਜਿਕ ਦੂਰੀਆਂ ਅਤੇ ਡਾਕਟਰਾਂ 'ਤੇ ਹਮਲੇ ਦੀਆਂ ਘਟਨਾਵਾਂ' ਤੇ ਚਿੰਤਾ ਜ਼ਾਹਰ ਕਰਦਿਆਂ ਰੁਪਾਨੀ ਨੇ ਕਿਹਾ ਕਿ ਹੁਣ ਜਦੋਂ ਕੋਰੋਨਾ ਦੇ ਮਰੀਜ਼ ਠੀਕ ਹੋ ਰਹੇ ਹਨ ਅਤੇ ਘਰ ਪਹੁੰਚ ਰਹੇ ਹਨ ਤਾਂ ਲੋਕ ਫੁੱਲਾਂ ਨਾਲ ਸਵਾਗਤ ਕਰ ਰਹੇ ਹਨ। ਹੁਣ ਲੋਕਾਂ ਨੇ ਡਾਕਟਰਾਂ, ਨਰਸਾਂ ਅਤੇ ਪੁਲਿਸ ਦਾ ਆਦਰ ਕਰਨਾ ਸ਼ੁਰੂ ਕਰ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।