24 ਘੰਟਿਆਂ 'ਚ 77 ਮੌਤਾਂ, 1755 ਨਵੇਂ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ ਸ਼ੁਕਰਕਾਰ ਨੂੰ 1152 ਹੋ ਗਈ।

File Photo

ਨਵੀਂ ਦਿੱਲੀ, 1 ਮਈ: ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ ਸ਼ੁਕਰਕਾਰ ਨੂੰ 1152 ਹੋ ਗਈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਇਸ ਮਾਰੂ ਬੀਮਾਰੀ ਤੋਂ ਪੀੜਤ ਲੋਕਾਂ ਦੀ ਗਿਣਤੀ 35,365 'ਤੇ ਪਹੁੰਚ ਗਈ ਹੈ ਅਤੇ ਪੀੜਤ 9065 ਲੋਕ ਇਲਾਜ ਮਗਰੋਂ ਠੀਕ ਹੋ ਗਏ ਹਨ। ਉਨ੍ਹਾਂ ਦਸਿਆ ਕਿ 24 ਘੰਟਿਆਂ ਵਿਚ 1755 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 77 ਜਣਿਆਂ ਦੀ ਮੌਤ ਹੋਈ ਹੈ। ਕੁਲ ਪੀੜਤਾਂ ਵਿਚੋਂ 111 ਵਿਦੇਸ਼ੀ ਨਾਗਰਿਕ ਹਨ। ਅਧਿਕਾਰੀ ਨੇ ਦਸਿਆ ਕਿ ਦੇਸ਼ ਵਿਚ ਕੋਵਿਡ –19 ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 25.63 ਫ਼ੀ ਸਦੀ ਹੈ।

ਮਹਾਰਾਸ਼ਟਰ ਵਿਚ 27, ਗੁਜਰਾਤ ਵਿਚ 17, ਪਛਮੀ ਬੰਗਾਲ ਵਿਚ 11, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਸੱਤ ਸੱਤ ਵਿਅਕਤੀਆਂ ਦੀ ਮੌਤ ਹੋਈ ਹੈ। ਮਹਾਰਾਸ਼ਟਰ ਵਿਚ ਸੱਭ ਤੋਂ ਵੱਧ 459 ਲੋਕਾਂ ਨੇ ਜਾਨ ਗਵਾਈ। ਗੁਜਰਾਤ ਵਿਚ ਇਹ ਅੰਕੜਾ 214, ਮੱਧ ਪ੍ਰਦੇਸ਼ਵਿਚ 137, ਦਿੱਲੀ ਵਿਚ 59, ਰਾਜਸਥਾਨ ਵਿਚ 58, ਯੂਪੀ ਵਿਚ 41 ਹੈ। ਕੋਰੋਨਾ ਵਾਇਰਸ ਨਾਲ ਤਾਮਿਲਨਾਡੂ ਵਿਚ 27, ਤੇਲੰਗਾਨਾ ਵਿਚ 26 ਲੋਕਾਂ ਦੀ ਮੌਤ ਹੋਈ ਜਦਕਿ ਕਰਨਾਟਕ ਵਿਚ 22 ਲੋਕਾਂ ਦੀ ਮੌਤ ਹੋਈ। ਪੰਜਾਬ ਵਿਚ ਹੁਣ ਤਕ 19 ਜਣਿਆਂ ਦੀ ਮੌਤ ਹੋਈ ਹੈ ਜਦਕਿ ਜੰਮੂ ਕਸ਼ਮੀਰ ਵਿਚ ਅੱਠ, ਕੇਰਲਾ ਵਿਚ ਚਾਰ, ਝਾਰਖੰਡ ਅਤੇ ਹਰਿਆਣਾ ਵਿਚ ਤਿੰਨ ਤਿੰਨ ਜਣਿਆਂ ਦੀ ਮੌਤ ਹੋਈ ਹੈ। ਮੰਤਰਾਲੇ ਨੇ ਦਸਿਆ ਕਿ 393 ਪੀੜਤਾਂ ਦੇ ਮਾਮਲੇ ਰਾਜਾਂ ਨੂੰ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਉਣ ਲਈ ਭੇਜਿਆ ਗਿਆ ਹੈ। (ਏਜੰਸੀ)