ਸਿਆਸੀ ਬੋਲ ਕੁਬੋਲ
ਕੁੱਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਕੋਰੋਨਾ ਅਪਣੇ ਨਾਲ ਕੁੱਝ ਹਸਤੀਆਂ ਨੂੰ ਲਏ ਬਗ਼ੈਰ ਨਹੀਂ ਜਾਵੇਗਾ
ਕੁੱਝ ਦਿਨ ਪਹਿਲਾਂ ਮੈਂ ਕਿਹਾ ਸੀ ਕਿ ਕੋਰੋਨਾ ਅਪਣੇ ਨਾਲ ਕੁੱਝ ਹਸਤੀਆਂ ਨੂੰ ਲਏ ਬਗ਼ੈਰ ਨਹੀਂ ਜਾਵੇਗਾ। ਪਰ ਮੈਂ ਉਸ ਸਮੇਂ ਨਾਂ ਨਹੀਂ ਲਿਖ ਸਕਦਾ ਸੀ, ਨਹੀਂ ਤਾਂ ਲੋਕ ਮੈਨੂੰ ਗਾਲ੍ਹਾਂ ਕਢਦੇ। ਪਰ ਮੈਨੂੰ ਪਤਾ ਸੀ ਕਿ ਇਰਫ਼ਾਨ ਖ਼ਾਨ ਅਤੇ ਰਿਸ਼ੀ ਕਪੂਰ ਜ਼ਰੂਰ ਚਲੇ ਜਾਣਗੇ। ਮੈਨੂੰ ਇਹ ਵੀ ਪਤਾ ਹੈ ਕਿ ਅਗਲਾ ਨੰਬਰ ਕਿਸ ਦਾ ਹੈ।
-ਬਾਲੀਵੁੱਡ ਅਦਾਕਾਰ
ਕਮਾਲ ਰਾਸ਼ਿਦ ਖ਼ਾਨ
ਜਦੋਂ ਮੈਂ ਇਹ ਖ਼ਬਰ ਸੁਣੀ ਕਿ ਮੀਆਂ ਸਬਜ਼ੀਆਂ 'ਤੇ ਥੁੱਕ ਕੇ ਉਨ੍ਹਾਂ ਨੂੰ ਵੇਚਦਾ ਹੈ ਤਾਂ ਮੈਂ ਸਾਰੇ ਲੋਕਾਂ ਨੂੰ ਸਲਾਹ ਦਿਤੀ ਕਿ ਲੋਕ ਉਨ੍ਹਾਂ ਤੋਂ ਸਬਜ਼ੀਆਂ ਨਾ ਖ਼ਰੀਦਣ ਅਤੇ ਖ਼ੁਦ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ। ਮੈਂ ਤਾਂ ਸਿਰਫ਼ ਲੋਕਾਂ ਦੀਆਂ ਸ਼ਿਕਾਇਤਾਂ ਦੀ ਸੁਣਵਾਈ ਕਰ ਰਿਹਾ ਸੀ। ਕੀ ਮੈਂ ਕੁੱਝ ਗ਼ਲਤ ਕਿਹਾ?
-ਬਹਰਜ ਤੋਂ ਭਾਜਪਾ ਵਿਧਾਇਕ
ਸੁਰੇਸ਼ ਤਿਵਾਰੀ
ਕੋਰੋਨਾ ਵਾਇਰਸ ਅੱਲਾਹ ਦਾ ਕਹਿਰ ਹੈ ਜੋ ਅਸ਼ਲੀਲਤਾ ਤੇ ਨਗਨਤਾ ਵਧਣ ਕਰ ਕੇ ਆਇਆ ਹੈ। ਕੌਣ ਮੇਰੇ ਦੇਸ਼ ਦੀ ਬੇਟੀ ਤੋਂ ਨਾਚ ਕਰਵਾ ਰਿਹਾ ਹੈ? ਉਨ੍ਹਾਂ ਦੇ ਕਪੜੇ ਛੋਟੇ ਹੁੰਦੇ ਜਾ ਰਹੇ ਹਨ। ਅੱਲਾਹ ਦਾ ਕਹਿਰ ਉਦੋਂ ਹੁੰਦਾ ਹੈ ਜਦੋਂ ਸਮਾਜ 'ਚ ਅਸ਼ਲੀਲਤਾ ਆਮ ਚੀਜ਼ ਹੋ ਜਾਦੀ ਹੈ।
-ਪਾਕਿਸਤਾਨੀ ਧਾਰਮਕ ਆਗੂ
ਤਾਰਿਕ ਜਮੀਲ
ਜੇਕਰ ਅਲਕੋਹਲ ਦੇ ਮਿਸ਼ਰਣ ਵਾਲੇ ਸੈਨੇਟਾਈਜ਼ਰ ਨਾਲ ਕੋਰੋਨਾ ਵਾਇਰਸ ਨੂੰ ਮਾਰਿਆ ਜਾ ਸਕਦਾ ਹੈ ਤਾਂ ਸ਼ਰਾਬੀਆਂ ਦੇ ਗਲੇ 'ਚ ਸ਼ਰਾਬ ਇਸ ਵਿਸ਼ਾਣੂ ਨੂੰ ਕਿਉਂ ਨਹੀਂ ਮਾਰ ਸਕਦੀ? ਇਸ ਬਾਰੇ ਜਾਂਚ ਹੋਵੇ।
- ਰਾਜਸਥਾਨ 'ਚ ਕਾਂਗਰਸ ਵਿਧਾਇਕ
ਭਰਤ ਸਿੰਘ ਕੁੰਦਨਪੁਰ
ਕੋਰੋਨਾ ਵਾਇਰਸ ਹਵਾ ਨਾਲ ਫੈਲਣ ਵਾਲੀ ਬਿਮਾਰੀ ਹੈ। ਜੇਕਰ ਹਵਨ ਕੀਤੇ ਜਾਣ ਤਾਂ ਇਹ ਵਾਇਰਸ ਨਹੀਂ ਫੈਲੇਗਾ। ਹਵਨ ਨਾਲ ਪੰਜ ਕਿਲੋਮੀਟਰ ਦਾ ਦਾਇਰਾ ਵਾਇਰਸ ਤੋਂ ਮੁਕਤ ਹੋ ਜਾਂਦਾ ਹੈ। ਜੇਕਰ ਚੀਨ 'ਚ ਲੋਕ ਹਵਨ ਕਰਨਗੇ ਤਾਂ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ।
ਭਾਜਪਾ ਵਿਧਾਇਕ, ਹਰਿਪ੍ਰਿਆ
ਕਈ ਬਿਮਾਰੀਆਂ ਪਿਆਰ ਨਾਲ ਠੀਕ ਹੋ ਜਾਂਦੀਆਂ ਹਨ ਪਰ ਜਦੋਂ ਕੋਰੋਨਾ ਵਾਇਰਸ ਵਰਗੀ ਲਾਗ ਦੀ ਗੱਲ ਆਉਂਦੀ ਹੈ ਤਾਂ ਮਾਂ ਵੀ ਅਪਣੇ ਪੁੱਤਰ ਨੂੰ ਛੂਹ ਨਹੀਂ ਸਕਦੀ। ਅਜਿਹੇ ਸਮੇਂ 'ਚ ਰੋਗੀਆਂ ਦੇ ਇਲਾਜ ਲਈ ਭਾਰਤੀ ਪਰੰਪਰਾਵਾਂ 'ਚ ਮੌਜੂਦ ਰਵਾਇਤਾਂ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਰੋਗੀਆਂ ਦਾ ਮਨੋਬਲ ਵਧਾਉਣ ਲਈ ਗਾਣੇ, ਭਜਨ ਅਤੇ ਸ਼ਲੋਕ ਗਾਏ ਜਾਣ। ਸ਼ਾਇਦ ਇਹ ਵੀ ਇਲਾਜ ਦਾ ਇਕ ਤਰੀਕਾ ਸਾਬਤ ਹੋ ਸਕਦਾ ਹੈ।
-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ,
ਸ਼ਿਵਰਾਜ ਚੌਹਾਨ