ਸ਼ੁਰੂਆਤੀ ਰੁਝਾਨਾਂ ਵਿਚ ਆਸਾਮ 'ਚ ਮੁੜ BJP ਅੱਗੇ, ਵੇਖੋ ਕਿਸਦੀ ਹੋਵੇਗੀ ਜਿੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਸਾਮ ’ਚ ਇਸ ਵੇਲੇ ਭਾਜਪਾ ਦੀ ਅਗਵਾਈ ਹੇਠਲੇ ਐਨਡੀਏ ਦੀ ਸਰਕਾਰ ਹੈ, ਜਿਸ ਨੇ 2016 ’ਚ ਕੁੱਲ 126 ਵਿੱਚੋਂ 86 ਸੀਟਾਂ ਜਿੱਤੀਆਂ ਸਨ। 

BJP

ਨਵੀਂ ਦਿੱਲੀ: ਦੇਸ਼ ਵਿਚ 4 ਰਾਜਾਂ ਤੇ ਇਕ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾਣਗੇ। ਆਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਪੁਡੂਚੇਰੀ ਤੇ ਕੇਰਲਾ ਦੇ ਅੱਜ ਨਤੀਜੇ ਐਲਾਨੇ ਜਾਣਗੇ। ਇਸ ਵਿਚਕਾਰ ਸਾਰਿਆਂ ਦੀਆਂ ਨਜ਼ਰਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਤੇ ਟਿਕਿਆ ਹੋਈਆਂ ਹਨ। ਅੱਜ ਮੁੱਖ ਮੁਕਾਬਲਾ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਿਚਾਲੇ ਜ਼ੋਰਦਾਰ ਟੱਕਰ ਹੈ।

ਆਸਾਮ ਵਿਧਾਨ ਸਭਾ ਦੇ ਨਤੀਜਿਆਂ 'ਚ ਐਨਡੀਏ ਦੀ ਬੜ੍ਹਤ ਹੈ। ਸ਼ੁਰੂਆਤੀ ਰੁਝਨਾਂ ਵਿੱਚ ਬੀਜੇਪੀ ਦੀ ਅਗਵਾਈ ਵਾਲੇ ਐਨਡੀਏ ਨੇ 126 ਸੀਟਾਂ ਵਿੱਚੋਂ 50 ਸੀਟਾਂ ਉੱਪਰ ਬੜ੍ਹਤ ਬਣਾਈ ਹੋਈ ਹੈ ਜਦੋਂਕਿ ਯੂਪੀਏ 24 ਸੀਟਾਂ ਉੱਪਰ ਅੱਗੇ ਚੱਲ ਰਿਹਾ ਹੈ। ਦੱਸ ਦਈਏ ਕਿ ਆਸਾਮ ’ਚ ਇਸ ਵੇਲੇ ਭਾਜਪਾ ਦੀ ਅਗਵਾਈ ਹੇਠਲੇ ਐਨਡੀਏ ਦੀ ਸਰਕਾਰ ਹੈ, ਜਿਸ ਨੇ 2016 ’ਚ ਕੁੱਲ 126 ਵਿੱਚੋਂ 86 ਸੀਟਾਂ ਜਿੱਤੀਆਂ ਸਨ। 

ਇਸ ਵਾਰ ਇੱਥੇ ਭਾਜਪਾ ਦਾ ਮੁਕਾਬਲਾ ਅੱਠ ਪਾਰਟੀਆਂ ਦੇ ਵਿਸ਼ਾਲ ਗੱਠਜੋੜ ਨਾਲ ਹੈ; ਜਿਨ੍ਹਾਂ ਵਿੱਚ ਕਾਂਗਰਸ ਤੇ ਬਦਰੁੱਦੀਨ ਅਜਮਲ ਦੀ AIUDF ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਵੇਰੇ 8 ਵਜੇ ਤੋਂ ਚੋਣ ਕਮਿਸ਼ਨ ਦੀ ਵੈਬਸਾਈਟ https://eci.gov.in/ 'ਤੇ ਵੀ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਦੁਪਹਿਰ 3 ਵਜੇ ਤੋਂ ਸੂਬਿਆਂ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ

ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ 294, ਤਾਮਿਲਨਾਡੂ ਵਿੱਚ 234, ਅਸਾਮ ਵਿੱਚ 126, ਕੇਰਲ ਵਿੱਚ 140 ਅਤੇ ਪੁਡੂਚੇਰੀ ਵਿੱਚ 30 ਸੀਟਾਂ ‘ਤੇ ਵੋਟਿੰਗ ਹੋਈ। ਪੱਛਮੀ ਬੰਗਾਲ ਵਿਚ ਅੱਠ ਪੜਾਵਾਂ ਵਿਚ ਸਭ ਤੋਂ ਵੱਧ ਚੋਣਾਂ ਹੋਈਆਂ। ਇੱਥੇ ਇਸ ਵਾਰ ਟੀਐਮਸੀ ਅਤੇ ਭਾਜਪਾ ਵਿਚਾਲੇ ਪੂਰੀ ਬਰਾਬਰ ਦੀ ਟੱਕਰ ਵੇਖਣ ਨੂੰ ਮਿਲ ਸਕਦੀ ਹੈ।