ਗੁਜਰਾਤ : ਪਾਕਿਸਤਾਨੀ ਕਿਸ਼ਤੀ 'ਚੋਂ 280 ਕਰੋੜ ਦੀ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

9 ਲੋਕ ਵੀ ਕੀਤੇ ਗ੍ਰਿਫ਼ਤਾਰ

PHOTO

 

ਅਹਿਮਦਾਬਾਦ​ : ਗੁਜਰਾਤ ਵਿੱਚ ਇੱਕ ਹਫ਼ਤੇ ਵਿੱਚ 350 ਕਿਲੋ ਤੋਂ ਵੱਧ ਹੈਰੋਇਨ ਫੜੀ ਗਈ ਹੈ। ਇਸ ਦੀ ਬਾਜ਼ਾਰੀ ਕੀਮਤ 2 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। 28 ਅਪ੍ਰੈਲ ਨੂੰ ਹੀ ਜਾਂਚ ਏਜੰਸੀਆਂ ਨੇ 90 ਕਿਲੋ ਹੈਰੋਇਨ ਫੜੀ ਹੈ। ਇਸ ਨੂੰ 9,760 ਕਿਲੋ ਧਾਗੇ ਦੀ ਖੇਪ ਨਾਲ ਢੱਕ ਕੇ ਲਿਆਂਦਾ ਜਾ ਰਿਹਾ ਸੀ। ਇਹ ਹੈਰੋਇਨ ਗੁਜਰਾਤ ਦੇ ਪੀਪਾਵਾਵ ਬੰਦਰਗਾਹ ਤੋਂ ਫੜੀ ਗਈ ਹੈ।

ਗੁਜਰਾਤ ਪੁਲਿਸ ਦੇ ਡੀਜੀਪੀ ਆਸ਼ੀਸ਼ ਭਾਟੀਆ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਈਰਾਨ ਤੋਂ ਧਾਗੇ ਵਾਲਾ ਇੱਕ ਕੰਟੇਨਰ ਪੀਪਾਵਾਵ ਬੰਦਰਗਾਹ 'ਤੇ ਆਇਆ ਸੀ। ਇਸ 'ਚ 4 ਸ਼ੱਕੀ ਬੈਗ ਮਿਲੇ, ਜਿਨ੍ਹਾਂ ਦਾ ਵਜ਼ਨ 395 ਕਿਲੋ ਸੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚ ਕਰੀਬ 90 ਕਿਲੋ ਹੈਰੋਇਨ ਬਰਾਮਦ ਹੋਈ। ਬਾਜ਼ਾਰ 'ਚ ਇਸ ਦੀ ਕੀਮਤ ਕਰੀਬ 450 ਕਰੋੜ ਰੁਪਏ ਹੈ।

ਡੀਜੀਪੀ ਭਾਟੀਆ ਨੇ ਦੱਸਿਆ ਕਿ ਡਰੱਗ ਮਾਫੀਆ ਨੇ ਜਾਂਚ ਅਧਿਕਾਰੀਆਂ ਨੂੰ ਚਕਮਾ ਦੇਣ ਲਈ ਅਨੋਖਾ ਤਰੀਕਾ ਅਪਣਾਇਆ ਹੈ। ਉਹਨਾਂ ਨੇ ਇਨ੍ਹਾਂ ਧਾਗਿਆਂ ਨੂੰ ਹੈਰੋਇਨ ਵਾਲੇ ਘੋਲ ਵਿਚ ਭਿਓ ਕੇ ਫਿਰ ਸੁਕਾ ਲਿਆ ਅਤੇ ਫਿਰ ਪੈਕ ਕਰ ਲਿਆ। ਹਾਲ ਹੀ ਵਿੱਚ ਗੁਜਰਾਤ ਵਿੱਚ ਹਜ਼ਾਰਾਂ ਕਿਲੋ ਨਸ਼ਾ ਫੜਿਆ ਗਿਆ ਹੈ। ਇਸ 'ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਪੀਪਾਵਾਵ ਬੰਦਰਗਾਹ 'ਤੇ ਫੜੇ ਗਏ ਨਸ਼ਿਆਂ ਦੇ ਮਾਮਲੇ 'ਚ ਕਾਂਗਰਸ ਨੇ ਸਵਾਲ ਉਠਾਇਆ ਹੈ ਕਿ ਗੁਜਰਾਤ ਨਸ਼ਿਆਂ ਦਾ ਕੇਂਦਰ ਕਿਉਂ ਬਣ ਰਿਹਾ ਹੈ?