ਮੁੰਬਈ ਧਮਾਕੇ : ਮੁਲਜ਼ਮ ਅਹਿਮਦ ਲੰਬੂ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਏਟੀਐਸ ਨੇ 1993 ਮੁੰਬਈ ਧਮਾਕਿਆਂ ਦੇ ਸੱਭ ਤੋਂ ਲੋੜੀਂਦੇ ਅਤਿਵਾਦੀ ਅਹਿਮਦ ਲੰਬੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਹਿਮਦ ਨੂੰ ਫੜਨ ਲਈ ਸੀਬੀਆਈ ਨੇ...

Ahmad Lambu Taken By Police

ਨਵੀਂ ਦਿੱਲੀ, ਗੁਜਰਾਤ ਏਟੀਐਸ ਨੇ 1993 ਮੁੰਬਈ ਧਮਾਕਿਆਂ ਦੇ ਸੱਭ ਤੋਂ ਲੋੜੀਂਦੇ ਅਤਿਵਾਦੀ ਅਹਿਮਦ ਲੰਬੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਹਿਮਦ ਨੂੰ ਫੜਨ ਲਈ ਸੀਬੀਆਈ ਨੇ ਪਹਿਲਾਂ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਅਹਿਮਦ 1993 ਬੰਬ ਧਮਾਕਿਆਂ ਦੇ ਦੋਸ਼ੀ ਦਾਊਦ ਇਬਰਾਹੀਮ ਦਾ ਬੇਹੱਦ ਕਰੀਬੀ ਹੈ। ਇਸ ਮਾਮਲੇ ਵਿਚ ਇਸ ਤੋਂ ਪਹਿਲਾਂ ਇਕ ਹੋਰ ਦੋਸ਼ੀ ਫ਼ਾਰੂਕ ਟਕਲਾ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੀਬੀਆਈ ਦਾ ਮੰਨਣਾ ਹੈ

ਕਿ ਫ਼ਾਰੂਕ ਹੀ ਉਹ ਵਿਅਕਤੀ ਹੈ ਜਿਸ ਨੇ ਮੁੰਬਈ ਵਿਚ ਬੰਬ ਧਮਾਕਿਆਂ ਦੀ ਪੂਰੀ ਯੋਜਨਾ ਬਣਾਈ ਸੀ। ਫ਼ਾਰੂਕ ਦੀ ਯੋਜਨਾ ਮੁਤਾਬਕ ਹੀ ਮੁੰਬਈ ਵਰਗੇ ਸ਼ਹਿਰ ਵਿਚ ਇਕੋ ਵਾਰ 12 ਥਾਵਾਂ 'ਤੇ ਧਮਾਕੇ ਕੀਤੇ ਗਏ ਸਨ। 1993 ਵਿਚ ਬੰਬ ਧਮਾਕਿਆਂ ਮਗਰੋਂ ਜਦੋਂ ਫ਼ਾਰੂਕ ਭਾਰਤ ਤੋਂ ਦੁਬਈ ਭੱਜ ਗਿਆ ਤਾਂ ਭਾਰਤ ਸਰਕਾਰ ਨੇ ਇੰਟਰਪੋਲ ਦੀ ਮਦਦ ਮੰਗੀ ਸੀ। (ਏਜੰਸੀ)