ਬਿਹਾਰ: ਬਿਹਾਰ ਦੇ ਮੁੱਖ ਜਨਤਾ ਦਲ (ਯੂਨਾਈਟਿਡ) ਦੇ ਕਈ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਐਤਵਾਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਕਰਨਗੇ। ਅੱਜ ਦੇ ਕੈਬਨਿਟ ਦੇ ਵਿਸਥਾਰ ਵਿਚ ਅੱਠ ਨਵੇਂ ਮੰਤਰੀ ਬਣਾਏ ਜਾ ਸਕਦੇ ਹਨ। ਫਿਲਹਾਲ ਨਿਤਿਸ਼ ਕੈਬਨਿਟ ਵਿਚ 25 ਮੰਤਰੀ ਹਨ ਜਦਕਿ ਉਨ੍ਹਾਂ ਦੀ ਗਿਣਤੀ ਵਧ ਕੇ 36 ਤਕ ਹੋ ਸਕਦੀ ਹੈ।
ਜਿੱਥੇ 2017 ਵਿਚ ਜਦੋਂ ਭਾਜਪਾ ਨਾਲ ਸਰਕਾਰ ਬਣਾਉਣ ਸਮੇਂ ਅਨੁਪਾਤਕ ਆਧਾਰ 'ਤੇ ਭਾਜਪਾ ਨੂੰ 14 ਮੰਤਰੀ ਬਣਾਉਣ ਦਾ ਮੌਕਾ ਮਿਲਿਆ ਸੀ ਜਿਸ ਵਿਚ ਫਿਲਹਾਲ ਉਹਨਾਂ ਦੇ 13 ਮੰਤਰੀ ਹਨ। ਪਰ ਉਹਨਾਂ ਦੇ ਸਾਰੇ ਵਿਭਾਗ ਭਾਜਪਾ ਮੰਤਰੀਆਂ ਕੋਲ ਹੀ ਹਨ। ਬਿਹਾਰ ਦੇ ਡਿਪਟੀ ਸੀਐਮ ਸੁਸ਼ੀਲ ਮੋਦੀ ਕੋਲ ਵਿਤ ਮੰਤਰੀ ਤੋਂ ਇਲਾਵਾ ਚਾਰ ਹੋਰ ਵਿਭਾਗ ਹਨ।
ਕੈਬਨਿਟ ਵਿਚ ਹੁਣ 11 ਲੋਕ ਹੋਰ ਸ਼ਾਮਲ ਹੋ ਸਕਦੇ ਹਨ ਪਰ ਅੱਜ ਦੇ ਕੈਬਨਿਟ ਵਿਸਥਾਰ ਵਿਚ ਸ਼ਾਇਦ ਹੀ ਭਾਜਪਾ ਅਤੇ ਲੋਕ ਜਨਸ਼ਕਤੀ ਪਾਰਟੀ ਤੋਂ ਕਿਸੇ ਨੂੰ ਸ਼ਾਮਲ ਕੀਤਾ ਜਾਵੇ। ਲੋਕ ਜਨਸ਼ਕਤੀ ਪਾਰਟੀ ਤੋਂ ਇਕ ਮੰਤਰੀ ਪਸ਼ੁਪਤੀ ਕੁਮਾਰ ਪਾਰਸ ਨੇ ਵੀ ਹਾਜੀਪੁਰ ਤੋਂ ਸਾਂਸਦ ਚੁਣੇ ਜਾਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਹੈ। ਅੱਜ ਜਿਹਨਾਂ ਲੋਕਾਂ ਨੂੰ ਸਹੁੰ ਚੁਕਾਈ ਜਾਵੇਗੀ ਉਹਨਾਂ ਵਿਚ ਸਾਬਕਾ ਮੰਤਰੀ ਸ਼ਿਆਮ ਰਜਕ, ਅਸ਼ੋਕ ਚੌਧਰੀ, ਸੰਜੇ ਝਾ, ਨੀਰਜ ਕੁਮਾਰ ਅਤੇ ਨਰਿੰਦਰ ਨਾਰਾਇਣ ਯਾਦਵ ਦੇ ਨਾਮ ਮੁੱਖ ਹਨ।
ਦਸ ਦਈਏ ਕਿ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸ਼ਨੀਵਾਰ ਨੂੰ ਰਾਜਪਾਲ ਲਾਲਜੀ ਟੰਡਨ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਰਾਜਪਾਲ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ ਅਤੇ ਐਤਵਾਰ ਸਵੇਰੇ ਰਾਜਭਵਨ ਵਿਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਜਦਕਿ ਇਕ ਆਗੂ ਨੇ ਨਾਮ ਪ੍ਰਕਾਸ਼ਿਤ ਨਾ ਕਰਨ ਦੀ ਸ਼ਰਤ ’ਤੇ ਦਸਿਆ ਕਿ ਜੇਡੀਯੂ ਦੇ ਬੁਲਾਰੇ ਨੀਰਜ ਕੁਮਾਰ, ਰਾਸ਼ਟਰੀ ਲੋਕ ਸਮਤਾ ਪਾਰਟੀ ਨੂੰ ਛੱਡ ਕੇ ਆਏ ਵਿਧਾਇਕ ਲਲਨ ਪਾਸਵਾਨ,
ਕਾਂਗਰਸ ਛੱਡ ਕੇ ਜੇਡੀਯੂ ਵਿਚ ਆਏ ਵਿਧਾਨ ਪ੍ਰਸ਼ਾਦ ਅਸ਼ੋਕ ਚੌਧਰੀ ਅਤੇ ਸਾਬਕਾ ਮੰਤਰੀ ਰੰਜੂ ਗੀਤਾ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸਰਕਾਰ ਵਿਚ ਸ਼ਾਮਲ ਭਾਜਪਾ ਅਤੇ ਲੋਜਪਾ ਤੋਂ ਕਿਸੇ ਦੇ ਵੀ ਮੰਤਰੀ ਬਣਨ ਦੇ ਨਾਮ ਹੁਣ ਤਕ ਸਾਹਮਣੇ ਨਹੀਂ ਆਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕੁਝ ਮੰਤਰੀਆਂ ਦੇ ਵਿਭਾਗ ਵਿਚ ਵੀ ਤਬਦਲੇ ਕੀਤੇ ਜਾ ਸਕਦੇ ਹਨ।
ਦਸ ਦਈਏ ਕਿ ਨੀਤੀਸ਼ ਕੁਮਾਰ ਕਾਫੀ ਲੰਬੇ ਸਮੇਂ ਬਾਅਦ ਮੰਤਰੀ ਮੰਡਲ ਵਿਸਥਾਰ ਕਰਨ ਜਾ ਰਹੇ ਹਨ। ਲੋਕ ਸਭਾ ਚੋਣਾਂ ਵਿਚ ਨੀਤੀਸ਼ ਕੁਮਾਰ ਮੰਤਰੀ ਮੰਡਲ ਦੇ ਤਿੰਨ ਮੈਂਬਰਾਂ ਦੇ ਲੋਕ ਸਭਾ ਚੋਣਾਂ ਜਿੱਤ ਜਾਣ ਤੋਂ ਬਾਅਦ ਮੰਤਰੀ ਮੰਡਲ ਵਿਸਥਾਰ ਤੈਅ ਮੰਨਿਆ ਜਾ ਰਿਹਾ ਸੀ। ਲੋਕ ਸਭਾ ਚੋਣਾਂ ਵਿਚ ਨੀਤੀਸ਼ ਸਰਕਾਰ ਦੇ ਜਲ ਸਰੋਤ ਮੰਤਰੀ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਨੂੰ ਮੁੰਗੇਰ ਲੋਕ ਸਭਾ ਖੇਤਰ ਤੋਂ ਸਫ਼ਲਤਾ ਮਿਲੀ ਹੈ..
..ਜਦਕਿ ਆਪਦਾ ਅਤੇ ਛੋਟੇ ਸਿੰਚਾਈ ਮੰਤਰੀ ਦਿਨੇਸ਼ ਚੰਦਰ ਯਾਦਵ ਨੂੰ ਮਧੇਪੁਰਾ ਤੋਂ ਅਤੇ ਜਾਨਵਰ ਅਤੇ ਮੱਛੀ ਪਾਲਣ ਦੇ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਨੂੰ ਹਾਜੀਪੁਰ ਤੋਂ ਜਿੱਤ ਹਾਸਲ ਹੋਈ ਹੈ।