ਦੁਮਕਾ ਵਿਚ ਨਕਸਲੀਆਂ ਨਾਲ ਮੁਠਭੇੜ ਵਿਚ ਐਸਐਸਬੀ ਦਾ ਇਕ ਜਵਾਨ ਸ਼ਹੀਦ
ਮੁੱਠਭੇੜ ਵਿਚ 4 ਹੋਰ ਜਵਾਨਾਂ ਨੂੰ ਵੀ ਗੋਲੀ ਲੱਗੀ ਹੈ ਜਿਹਨਾਂ ਵਿਚੋਂ ਇੱਕ ਜਵਾਨ ਦੀ ਹਾਲਤ ਗੰਭੀਰ ਹੈ
ਝਾਰਖੰਡ- ਝਾਰਖੰਡ ਦੇ ਦੁਮਕਾ ਜ਼ਿਲ੍ਹੇ ਵਿਚ ਕਟਹਲਿਆ ਵਿਚ ਐਤਵਾਰ ਸਵੇਰੇ ਹੋਈ ਪੁਲਿਸ - ਨਕਸਲੀ ਮੁੱਠਭੇੜ ਵਿਚ ਐਸਐਸਬੀ ਦੇ ਇੱਕ ਜਵਾਨ ਨੀਰਜ ਛਤਰੀ ਸ਼ਹੀਦ ਹੋ ਗਏ। ਮੁੱਠਭੇੜ ਵਿਚ 4 ਹੋਰ ਜਵਾਨਾਂ ਨੂੰ ਵੀ ਗੋਲੀ ਲੱਗੀ ਹੈ ਜਿਹਨਾਂ ਵਿਚੋਂ ਇੱਕ ਜਵਾਨ ਦੀ ਹਾਲਤ ਗੰਭੀਰ ਹੈ। ਐਸਪੀ ਵਾਈਐਸ ਰਮੇਸ਼ ਨੇ ਦੱਸਿਆ ਕਿ ਮੁਠਭੇੜ ਵਿਚ ਨਕਸਲੀਆਂ ਨੂੰ ਵੀ ਗੋਲੀ ਲੱਗੀ ਹੈ। ਨਕਸਲੀਆਂ ਦੀ ਗੋਲੀ ਨਾਲ ਜਖ਼ਮੀ ਚਾਰ ਜਵਾਨਾਂ ਨੂੰ ਇਲਾਜ ਲਈ ਦੁਮਕਾ ਸਦਰ ਹਸਪਤਾਲ ਲਿਆਇਆ ਗਿਆ ਹੈ। ਐਸਪੀ ਨੇ ਦੱਸਿਆ ਕਿ ਮੁੱਠਭੇੜ ਅਜੇ ਵੀ ਜਾਰੀ ਹੈ।
ਮੁੱਠਭੇੜ ਵਿਚ ਸ਼ਹੀਦ ਜਵਾਨ ਨੀਰਜ ਛਤਰੀ ਅਸਮ ਦਾ ਰਹਿਣ ਵਾਲਾ ਸੀ। ਉਥੇ ਹੀ ਜਖ਼ਮੀ ਜਵਾਨਾਂ ਵਿਚ ਰਾਜੇਸ਼ ਰਾਏ ਨੂੰ ਰੈਫਰ ਕਰ ਦਿੱਤਾ ਗਿਆ ਹੈ। ਇਸ ਮੁੱਠਭੇੜ ਵਿਚ ਕਰਣ ਕੁਮਾਰ, ਸੋਨੂ ਕੁਮਾਰ, ਸਤੀਸ਼ ਗੁਜਰ ਜਵਾਨ ਵੀ ਜਖ਼ਮੀ ਹੋਏ ਹਨ। ਮੁੱਠਭੇੜ ਵਿਚ ਜਖ਼ਮੀ ਜਵਾਨ ਰਾਜੇਸ਼ ਰਾਏ ਨੂੰ ਹੈਲੀਕਾਪਟਰ ਦੁਆਰਾ ਰਾਂਚੀ ਭੇਜਿਆ ਗਿਆ। ਹਵਾਈ ਅੱਡਿਆ ਉੱਤੇ ਦੁਮਕਾ ਦੇ ਐਸਪੀ ਵਾਈ ਐਸ ਰਮੇਸ਼ ਅਤੇ ਐਸਐਸਬੀ ਦੇ ਸੇਕੇਂਡ ਇਨ ਕਮਾਨ ਸੰਜੈ ਗੁਪਤਾ ਵੀ ਮੌਜੂਦ ਰਹੇ।