ਕੌਣ ਹਨ ਆਦੇਸ਼ ਗੁਪਤਾ, ਜਿਨ੍ਹਾਂ ਨੂੰ ਮਨੋਜ ਤਿਵਾੜੀ ਦੀ ਥਾਂ ਮਿਲੀ Delhi bjp ਦੀ ਕਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਕਈ ਸੂਬਿਆਂ ਦੇ ਪ੍ਰਦੇਸ਼ ਪ੍ਰਧਾਨਾਂ ਦੀ ਨਿਯੁਕਤੀ ਕੀਤੀ।

Manoj Tiwari Replaced As Delhi BJP President

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਕਈ ਸੂਬਿਆਂ ਦੇ ਪ੍ਰਦੇਸ਼ ਪ੍ਰਧਾਨਾਂ ਦੀ ਨਿਯੁਕਤੀ ਕੀਤੀ। ਪਾਰਟੀ ਨੇ ਮਨੋਜ ਤਿਵਾੜੀ ਦੀ ਥਾਂ ਆਦੇਸ਼ ਕੁਮਾਰ ਗੁਪਤਾ ਨੂੰ ਦਿੱਲੀ ਭਾਜਪਾ ਪ੍ਰਧਾਨ ਬਣਾਇਆ ਹੈ। ਉੱਥੇ ਹੀ ਪਾਰਟੀ ਨੇ ਛੱਤੀਸਗੜ੍ਹ ਦੀ ਜ਼ਿੰਮੇਵਾਰੀ ਵਿਸ਼ਣੂਦੇਵ ਸਾਇ ਨੂੰ ਸੌਂਪੀ ਹੈ। ਆਦੇਸ਼ ਗੁਪਤਾ ਉੱਤਰੀ ਦਿੱਲੀ ਨਗਰ ਨਿਗਮ ਦੇ ਸਾਬਕਾ ਮੇਅਰ ਹਨ। 

ਦੱਸ ਦਈਏ ਕਿ ਮਨੋਜ ਤਿਵਾੜੀ ਨੂੰ 2016 ਵਿਚ ਦਿੱਲੀ ਭਾਜਪਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦਿੱਲੀ ਦੀ ਹਾਰ ਤੋਂ ਬਾਅਦ ਤੁਰੰਤ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਵਿਕਪਲ ਨਾ ਮਿਲਣ ਕਾਰਨ ਉਹਨਾਂ ਨੂੰ ਜਾਰੀ ਰੱਖਣ ਲਈ ਕਿਹਾ ਗਿਆ।

ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਛੁੱਟੀ ਮਿਲਣ ਤੋਂ ਬਾਅਦ ਮਨੋਜ ਤਿਵਾੜੀ ਨੇ ਟਵੀਟ ਕੀਤਾ, ਉਹਨਾਂ ਨੇ ਲਿਖਿਆ,' ਭਾਜਪਾ ਪ੍ਰਦੇਸ਼ ਪ੍ਰਧਾਨ ਦੇ ਰੂਪ ਵਿਚ 3.6 ਸਾਲ ਦੇ ਕਾਰਜਕਾਲ ਦੌਰਾਨ ਜੋ ਪਿਆਰ ਅਤੇ ਸਹਿਯੋਗ ਮਿਲਿਆ ਉਸ ਦੇ ਲਈ ਸਾਰੇ ਵਰਕਰਾਂ ਅਤੇ ਦਿੱਲੀ ਵਾਸੀਆਂ ਦਾ ਸ਼ੁਕਰਗੁਜ਼ਾਰ ਰਹਾਂਗਾ। ਅਣਜਾਣੇ ਵਿਚ ਕੋਈ ਗਲਤੀ ਹੋਈ ਤਾਂ ਮਾਫ ਕਰਨਾ। ਨਵੇਂ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਜੀ ਨੂੰ ਵਧਾਈਆਂ'।

ਆਦੇਸ਼ ਗੁਪਤਾ ਨੂੰ ਦਿੱਲੀ ਦੀ ਜ਼ਮੀਨੀ ਰਾਜਨੀਤੀ ਨਾਲ ਜੁੜੇ ਇਕ ਨੇਤਾ ਵਜੋਂ ਜਾਣਿਆ ਜਾਂਦਾ ਹੈ। ਆਦੇਸ਼ ਗੁਪਤਾ ਕੋਲ ਇਕ ਕੌਂਸਲਰ ਅਤੇ ਉੱਤਰੀ ਦਿੱਲੀ ਦੇ ਮੇਅਰ ਦਾ ਤਜ਼ਰਬਾ ਹੈ। ਭਾਵ ਦਿੱਲੀ ਦੀ ਰਾਜਨੀਤੀ ਵਿਚ ਉਹਨਾਂ ਦਾ ਤਜ਼ਰਬਾ ਕਾਫੀ ਹੇਠਾਂ ਤੱਕ ਹੈ। ਹਾਲਾਂਕਿ ਆਦੇਸ਼ ਗੁਪਤਾ ਮਨੋਜ ਤਿਵਾੜੀ ਦੀ ਤਰ੍ਹਾਂ ਚਰਚਿਤ ਚਿਹਰਾ ਨਹੀਂ ਹਨ।

ਆਦੇਸ਼ ਗੁਪਤਾ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਦਿੱਲੀ ਆ ਗਏ। ਸ਼ੁਰੂਆਤ ਵਿਚ ਇੱਥੇ ਉਹਨਾਂ ਨੇ ਟਿਊਸ਼ਨ ਪੜ੍ਹਾ ਕੇ ਅਪਣਾ ਗੁਜ਼ਾਰਾ ਕੀਤਾ। ਇਸ ਦੇ ਨਾਲ ਹੀ ਕਾਰੋਬਾਰ ਵੀ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਹਨਾ ਦੀ ਸਿਆਸਤ ਵਿਚ ਦਿਲਚਸਪੀ ਜਾਰੀ ਰਹੀ।
2017 ਵਿਚ ਉਹਨਾਂ ਨੂੰ ਐਮਸੀਡੀ ਚੋਣਾਂ ਵਿਚ ਟਿਕਟ ਮਿਲੀ ਅਤੇ ਉਹਨਾਂ ਨੇ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਉਹਨਾਂ ਨੂੰ ਉੱਤਰੀ ਦਿੱਲੀ ਦਾ ਮੇਅਰ ਬਣਾਇਆ ਗਿਆ।