13 ਲੱਖ ਦੀ ਸ਼ਰਾਬ ਚੋਰੀ ਕਰਨ ਲਈ ਚੋਰ ਨੇ ਕੀਤਾ ਅਜਿਹਾ ਕੰਮ, ਸੁਣ ਕੇ ਹੋ ਜਾਓਗੇ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਤੋਂ ਨਜਿੱਠਣਾ ਦੇ ਲਈ ਲੱਗੇ 66 ਦਿਨਾਂ ਦੇ Lockdown ਦੇ ਖ਼ਤਮ.....

file photo

ਜੋਹਾਨਸਬਰਗ- ਕੋਰੋਨਾ ਵਾਇਰਸ ਤੋਂ ਨਜਿੱਠਣਾ ਦੇ ਲਈ ਲੱਗੇ 66 ਦਿਨਾਂ ਦੇ Lockdown ਦੇ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਸ਼ਹਿਰ ਦੇ ਕੁਝ ਚੋਰ ਸੁਰੰਗ ਬਣਾ ਕੇ ਸ਼ਰਾਬ ਦੀ ਦੁਕਾਨ ਵਿਚ ਦਾਖਲ ਹੋ ਗਏ

ਅਤੇ ਉੱਥੋਂ ਤਕਰੀਬਨ 13 ਲੱਖ 60 ਹਜ਼ਾਰ ਰੁਪਏ ਦੀ ਸ਼ਰਾਬ ਚੋਰੀ ਕਰ ਲਈ। ਚੋਰ ਉੱਥੋ 3,00,000 ਰੈਂਡ(ਕਰੀਬ 18000 ਅਮਰੀਕੀ ਡਾਲਰ) ਦੀ ਸ਼ਰਾਬ ਲੈ ਕੇ ਫਰਾਰ ਹੋ ਗਏ, ਜੋ ਦੁਕਾਨ ਦੇ ਮਾਲਕ ਨੇ ਸਵੇਰੇ ਦੁਕਾਨ ਖੋਲ੍ਹਣ ਤੋਂ ਬਾਅਦ ਬੇਚਨ ਲਈ ਰੱਖੀ ਸੀ।

ਦੇਸ਼ ਵਿਚ ਮਾਰਚ ਤੋਂ ਲੱਗੇ ਸਖ਼ਤ ਲਾਕਡਾਊਨ ਦੇ ਕਾਰਨ ਸ਼ਰਾਬ ਨੂੰ ਬੇਚਣ ‘ਤੇ ਪਾਬੰਦੀ ਸੀ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰਾਂ ਦੀ ਪਛਾਣ ਸੀਸੀਟੀਵੀ ਫੁਟੇਜ ਨਾਲ ਹੋਈ ਹੈ।

ਉਹ 10 ਦਿਨ ਪਹਿਲਾਂ ਵੀ ਦੁਕਾਨ 'ਤੇ ਆਇਆ ਸੀ। ਉਨ੍ਹਾਂ ਤੱਕ ਪਹੁੰਚਣ ਸੰਬੰਧੀ ਕੋਈ ਜਾਣਕਾਰੀ ਦੇਣ ਲਈ 50,000 ਰੈਂਡ ਦਾ ਇਨਾਮ ਰੱਖਿਆ ਗਿਆ ਹੈ। ਇਨ੍ਹਾਂ ਦੁਕਾਨਾਂ ਦੇ ਮਾਲਕਾਂ ਨੇ ਦੇਸ਼ ਵਿਚ ਸ਼ਰਾਬ ਦੀਆਂ ਦੁਕਾਨਾਂ 'ਤੇ ਚੋਰੀਆਂ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਸੁਰੱਖਿਆ ਗਾਰਡ ਤਾਇਨਾਤ ਕੀਤੇ ਹਨ।

ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਲੋਕ ਸ਼ਰਾਬ ਨਹੀਂ ਲੈ ਪਾ ਰਹੇ ਹਨ, ਇਸ ਲਈ ਇਹ ਚੋਰੀ ਕੀਤੀ ਜਾ ਰਹੀ ਹੈ ਅਤੇ ਕਾਲੇ ਬਾਜ਼ਾਰ ਵਿਚ 10 ਗੁਣਾ ਕੀਮਤ ਤੇ ਵੇਚੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।