ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਉਣ ਵਾਲੇ ਬਾਬੇ ਦਾ ਸੱਚ ਆਇਆ ਸਾਹਮਣੇ, ਖੁੱਲ੍ਹੇ ਕਈ ਰਾਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਝ ਆਮ ਗੱਲਾਂ ਦੱਸ ਕੇ ਵਹਿਮਾਂ ਭਰਮਾਂ ਦੇ ਜਾਲ 'ਚ ਫਸਾ ਲੈਂਦਾ

the ascetic baba who claimed to know the matter of the mind

ਜੈਪੁਰ-ਦੁਨੀਆ 'ਤੇ ਤੁਹਾਨੂੰ ਅਜਿਹੇ ਪਖੰਡੀ ਲੋਕ ਵੀ ਮਿਲ ਜਾਣਗੇ ਜੋ ਆਪਣੇ-ਆਪ ਨੂੰ ਰੱਬ ਸਮਝ ਕੇ ਦੂਜਿਆਂ ਨੂੰ ਆਪਣੇ ਜਾਲ 'ਚ ਫਸਾਉਂਦੇ ਹਨ ਅਤੇ ਬਾਅਦ 'ਚ ਉਨ੍ਹਾਂ ਤੋਂ ਪੈਸੇ ਠੱਗ ਲੈਂਦੇ ਹਨ। ਕਈ ਭੋਲੇ-ਭਾਲੇ ਲੋਕ ਉਨ੍ਹਾਂ ਦੇ ਸ਼ਿਕੰਜੇ 'ਚ ਵੀ ਫਸ ਜਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆਇਆ ਹੈ।

ਦਰਅਸਲ ਜੈਪੁਰ 'ਚ ਇਕ ਪਖੰਡੀ ਤਪੱਸਵੀ ਬਾਬਾ ਆਪਣੇ ਆਪ ਨੂੰ ਰੱਬ ਦੱਸਦੇ ਹੋਏ ਮਹਿਲਾਵਾਂ ਦੇ ਮਨ ਦੀ ਗੱਲ ਪੜ੍ਹ ਲੈਣ ਦਾ ਦਾਅਵਾ ਕਰਦਾ ਹੈ। ਕੁਝ ਆਮ ਗੱਲਾਂ ਦੱਸ ਕੇ ਵਹਿਮਾਂ ਭਰਮਾਂ ਦੇ ਜਾਲ 'ਚ ਫਸਾ ਲੈਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਲੋਕਾਂ ਦੇ ਮਨ ਦੀ ਗੱਲ ਜਾਣਨ ਵਾਲਾ ਬਾਬਾ ਆਪਣੀ ਖੁਦ ਦੀ ਕਿਸਮਤ ਨੂੰ ਨਹੀਂ ਸਮਝ ਪਾਇਆ।

ਬਾਬੇ ਦਾ ਇਹ ਕਾਲਾ ਚਿੱਠਾ ਉਹ ਸਮੇਂ ਬਾਹਰ ਆਇਆ ਜਦੋਂ ਇਕ ਮਹਿਲਾ ਨੂੰ ਉਸ ਨੇ ਆਪਣੇ ਕਮਰੇ 'ਚ ਬੁਲਾਇਆ। ਬਿੰਦਾਯਕਾ ਦੀ ਪੀੜਤਾ ਨੇ ਦੱਸਿਆ ਕਿ ਆਸ਼ਰਮ 'ਚ ਜਾਣ ਵਾਲੀਆਂ ਮਹਿਲਾਵਾਂ ਨੂੰ ਬਾਬੇ ਦੇ ਕਮਰੇ 'ਚ ਲਿਜਾਇਆ ਜਾਂਦਾ ਸੀ। ਬਾਬੇ ਨੂੰ ਜਿਹੜੀ ਮਹਿਲੀ ਖੁਦ ਸਮਰਪਿਤ ਕਰ ਦਿੰਦੀ ਤਾਂ ਠੀਕ ਨਹੀਂ ਤਾਂ ਭੰਗ ਦਾ ਨਸ਼ਾ ਕਰਵਾ ਕੇ ਬਲਾਤਕਾਰ ਕਰਦਾ ਸੀ। ਬਾਬੇ ਦੀਆਂ ਕੁਝ ਖਾਸ ਮਹਿਲਾ ਸੇਵਾਦਾਰ ਸਨ, ਜੋ ਇਸ ਕੰਮ 'ਚ ਬਾਬੇ ਦਾ ਸਾਥ ਦਿੰਦੀਆਂ ਸਨ।

ਇਸ ਭੰਗ ਦਾ ਇਸਤੇਮਾਲ ਉਹ ਪਕੌੜੇ ਬਣਾ ਕੇ ਮਹਿਲਾਵਾਂ ਨੂੰ ਖਵਾਉਂਦਾ ਸੀ ਅਤੇ ਨਸ਼ਾ ਹੋਣ 'ਤੇ ਫਿਰ ਮਹਿਲਾਵਾਂ ਨਾਲ ਬਲਾਤਕਾਰ ਕਰਦਾ ਸੀ। ਬਾਬੇ ਦਾ ਸੱਚ ਉਸ ਵੇਲੇ ਸਾਹਮਣੇ ਆਇਆ ਜਦੋਂ ਇਕ ਮਹਿਲਾ ਦਾ ਪਤੀ ਨਾਲ ਵਿਵਾਦ ਹੋ ਗਿਆ ਅਤੇ ਉਹ ਆਪਣੇ ਪੇਕੇ ਚੱਲੀ ਗਈ। ਦੋਵਾਂ ਦਾ ਮਾਮਲਾ ਇੰਨਾ ਵਧ ਗਿਆ ਕਿ ਕੁੱਟਮਾਰ ਤੱਕ ਗੱਲ ਪਹੁੰਚ ਗਈ। ਆਪਣੀ ਭੈਣ ਦੇ ਕਹਿਣ 'ਤੇ ਪੀੜਤਾ ਤਪੱਸਵੀ ਬਾਬੇ ਕੋਲ ਗਈ ਤਾਂ ਬਾਬੇ ਨੇ ਦੋਵਾਂ ਨੂੰ ਆਸ਼ਰਮ 'ਚ ਆਉਣ ਲਈ ਕਿਹਾ।

ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਸ਼ਰਮ 'ਚ ਗਈ ਤਾਂ ਬਾਬੇ ਦੀ ਮਹਿਲਾ ਸੇਵਾਦਾਰਾਂ ਨੇ ਰਾਤ ਨੂੰ ਵੀ ਰੁਕ ਕੇ ਸੇਵਾ ਕਰਨ ਨੂੰ ਕਿਹਾ। ਉਹ ਰਾਤ ਨੂੰ ਆਸ਼ਰਮ 'ਚ ਰੁਕੀ ਤਾਂ ਉਸ ਨੂੰ ਹੋਰ ਮਹਿਲਾਵਾਂ ਨਾਲ ਬਾਬੇ ਦੇ ਕਮਰੇ 'ਚ ਲਿਜਾਇਆ ਗਿਆ ਜਿਥੇ ਕੁਝ ਮਹਿਲਾ ਸੇਵਾਦਾਰ ਹੱਥ-ਪੈਰ ਦਬਾ ਰਹੀਆਂ ਸਨ। ਉਹ ਚੋਥੇ ਦਿਨ ਗਈ ਤਾਂ ਬਾਬੇ ਨੇ ਕੱਪੜੇ ਉਤਾਰਨ ਨੂੰ ਕਿਹਾ ਅਤੇ ਉਹ ਡਰ ਕੇ ਉਥੋਂ ਜਾਣ ਲੱਗੀ ਤਾਂ ਬਾਬਾ ਨੇ ਕਿਹਾ ਕਿ ਇਹ ਤੇਰੀ ਪ੍ਰੀਖਿਆ ਲੈ ਰਿਹਾ ਸੀ।