ਅਦਾਲਤ ਨੇ ਏਅਰ ਇਡੀਆ ਦੇ ਪਾਇਲਟਾਂ ਨੂੰ ਬਹਾਲ ਕਰਨ ਦੇ ਹੁਕਮ ਦਿਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੰਪਨੀ ਦੇ ਪਿਛਲੇ ਸਾਲ ਦੇ ਫ਼ੈਸਲੇ ਨੂੰ ਪਲਟਿਆ

Dehli High court

ਨਵੀਂ ਦਿੱਲੀ : ਦਿੱਲੀ ਉੱਚ ਅਦਾਲਤ ਨੇ ਪਿਛਲੇ ਸਾਲ ਨੌਕਰੀ ਤੋਂ ਕੱਢੇ ਗਏ ਰਾਸ਼ਟਰੀ ਜਹਾਜ਼ ਕੰਪਨ ਏਅਰ ਇੰਡੀਆ ਦੇ ਜਹਾਜ਼ ਚਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕੰਪਨੀ ਦੇ ਪਿਛਲੇ ਸਾਲ ਦੇ ਫ਼ੈਸਲੇ ਨੂੰ ਮੰਗਲਵਾਰ ਨੂੰ ਪਲਟ ਦਿਤਾ ਅਤੇ ਉਨ੍ਹਾਂ ਦੀ ਮੁੜ ਬਹਾਲੀ ਦੇ ਹੁਕਮ ਦਿਤੇ।

ਜੱਜ ਜੋਤੀ ਸਿੰਘ ਨੇ ਏਅਰ ਇੰਡੀਆ ਨੂੰ ਇਹ ਹੁਕਮ ਦਿਤਾ। ਉਨ੍ਹਾਂ ਨੇ ਅਪਣੇ ਹੁਕਮ ਵਿਚ ਨਾਲ ਹੀ ਕਿਹਾ ਕਿ ਇਨ੍ਹਾਂ ਜਹਾਜ਼ ਚਾਲਕਾਂ ਨੂੰ ਪੁਰਾਣੇ ਭੱਤੇ ਦਾ ਭੁਗਤਾਨ ਕਰੇ। ਅਦਾਲਤ ਨੇ ਕਿਹਾ ਕਿ ਏਅਰ ਇੰਡੀਆ ਨੂੰ ਭੱਤੇ ਸਮੇਤ ਪਿਛਲੀ ਤਨਖਾਹ ਸੇਵਾ ਅਧੀਨ ਜਹਾਜ਼ ਚਾਲਕਾਂ ਦੇ ਬਰਾਬਜ ਅਤੇ ਸਰਕਾਰੀ ਨਿਯਮਾਂ ਅਨੁਸਾਰ ਦੇਣੀ ਹੋਵੇਗੀ।  

ਅਦਾਲਤ ਨੇ ਕਿਹਾ ਕਿ ਮਾਮਲੇ ਵਿਚ ਵਿਸਥਾਰਤ ਹੁਕਮ ਬੁਧਵਾਰ ਨੂੰ ਹੀ ਉਪਲਬਧ ਹੋ ਸਕੇਗਾ। ਅਦਾਲਤ ਨੇ ਇਹ ਹੁਕਤ ਜਹਾਜ਼ ਚਾਲਕਾਂ ਵਲੋਂ ਦਾਖ਼ਲ 40 ਤੋਂ ਜ਼ਿਆਦਾ ਅਪੀਲਾਂ ’ਤੇ ਦਿਤਾ, ਜਿਨ੍ਹਾਂ ਦੀ ਨੌਕਰੀ ਏਅਰ ਇੰਡੀਆ ਨੇ ਪਿਛਲੇ ਸਾਲ 13 ਅਗੱਸਤ ਨੂੰ ਖ਼ਤਮ ਕਰ ਦਿਤੀ ਸੀ।

ਨੌਕਰੀ ਤੋਂ ਕੱਢੇ ਗਏ ਜ਼ਿਆਦਾਤਰ ਚਾਲਕਾਂ ਦੀ ਅਗਵਾਈ ਵਕੀਲ ਰਵੀ ਰਘੁਨਾਥ ਅਤੇ ਨੀਲਾਂਸ਼ ਗੌੜ ਕਰ ਰਹੇ ਹਨ। ਇਨ੍ਹਾਂ ਜਹਾਜ਼ ਚਾਲਕਾਂ ਨੇ ਪਹਿਲਾਂ ਅਸਤੀਫ਼ਾ ਦੇਣ ਤੋਂ ਬਾਅਦ ਉਸ ਨੂੰ ਵਾਪਸ ਲੈ ਲਿਆ ਸੀ। ਅਜਿਹਾ ਕਰਨ ਵਾਲੇ ਚਾਲਕਾਂ ਨੂੰ ਕੰਪਨੀ ਨੇ ਸੇਵਾ ਮੁਕਤੀ ਪੱਤਰ ਦੇ ਦਿਤੇ ਸਨ। ਜਿਸ ਵਿਰੁਧ ਚਾਲਕਾਂ ਨੇ ਅਦਾਲਤ ਦਾ ਦਰਵਜ਼ਾ ਖੜਕਾਇਆ ਸੀ।