'84 ਸਿੱਖ ਕਤਲੇਆਮ ਮਾਮਲਾ : ਟਾਈਟਲਰ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਮਨਜ਼ੂਰ

ਏਜੰਸੀ

ਖ਼ਬਰਾਂ, ਰਾਸ਼ਟਰੀ

8 ਜੂਨ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ

photo

 

ਨਵੀਂ ਦਿੱਲੀ : 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਪੁਲ ਬੰਗਸ਼ ਮਾਮਲੇ ਦੀ ਸੁਣਵਾਈ ਅੱਜ ਸੁਣਵਾਈ ਹੋਈ ਹੈ। ਇਸ ਮਾਮਲੇ ਵਿਚ ਸੀਬੀਆਈ ਦੀ ਚਾਰਜਸ਼ੀਟ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਨਾਂ ਸ਼ਾਮਲ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਟਾਈਟਲਰ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਨੂੰ ਮਨਜ਼ੂਰ ਕਰ ਲਿਆ ਹੈ। ਕੋਰਟ ਨੇ ਵਿਸ਼ੇਸ਼ ਐਮਪੀ-ਐਨਐਲਏ ਕੋਰਟ ਨੂੰ ਕੇਸ ਟਰਾਂਸਫਰ ਕੀਤਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 8 ਜੂਨ ਨੂੰ ਹੋਵੇਗੀ।

ਸੀਬੀਆਈ ਅਨੁਸਾਰ, 1 ਨਵੰਬਰ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਇੱਕ ਦਿਨ ਬਾਅਦ, ਇੱਕ ਭੀੜ ਨੇ ਪੁਲ ਬੰਗਸ਼ ਇਲਾਕੇ ਵਿਚ ਇੱਕ ਗੁਰਦੁਆਰੇ ਨੂੰ ਅੱਗ ਲਗਾ ਦਿਤੀ ਸੀ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਟਾਈਟਲਰ 'ਤੇ 39 ਸਾਲ ਪਹਿਲਾਂ ਆਪਣੇ ਭਾਸ਼ਣ 'ਚ ਭੀੜ ਨੂੰ ਭੜਕਾਉਣ ਦਾ ਦੋਸ਼ ਹੈ। ਇਸ ਵਿਚ ਤਿੰਨ ਸਿੱਖ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰੂ ਚਰਨ ਸਿੰਘ ਸ਼ਹੀਦ ਹੋ ਗਏ।

ਸੀਬੀਆਈ ਨੇ ਟਾਈਟਲਰ 'ਤੇ ਆਈਪੀਸੀ ਦੀਆਂ ਧਾਰਾਵਾਂ 147 (ਦੰਗੇ), 109 (ਉਕਸਾਉਣਾ) ਅਤੇ 302 (ਕਤਲ) ਦੇ ਦੋਸ਼ ਲਾਏ ਹਨ।

ਸਿੱਖ ਦੰਗਿਆਂ ਦੇ ਮਾਮਲੇ ਵਿਚ ਸੀਬੀਆਈ ਨੇ ਪਹਿਲਾਂ ਵੀ ਤਿੰਨ ਵਾਰ ਟਾਈਟਲਰ ਨੂੰ ਕਲੀਨ ਚਿੱਟ ਦਿਤੀ ਸੀ। ਪਹਿਲੀ ਕਲੀਨ ਚਿੱਟ 2007 ਵਿਚ ਦਿੱਤੀ ਗਈ ਸੀ। ਪਰ ਅਦਾਲਤ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਅਤੇ ਮੁੜ ਜਾਂਚ ਦੇ ਹੁਕਮ ਦਿਤੇ। ਇਸ ਤੋਂ ਬਾਅਦ 2013 ਵਿਚ ਸੀਬੀਆਈ ਨੇ ਸਬੂਤਾਂ ਦੀ ਘਾਟ ਕਾਰਨ ਟਾਈਟਲਰ ਨੂੰ ਮੁੜ ਕਲੀਨ ਚਿੱਟ ਦੇ ਦਿਤੀ ਸੀ।ਸਿੱਖ ਦੰਗਿਆਂ ਦੇ ਮਾਮਲੇ ਵਿਚ ਸੀਬੀਆਈ ਨੇ ਪਹਿਲਾਂ ਵੀ ਤਿੰਨ ਵਾਰ ਟਾਈਟਲਰ ਨੂੰ ਕਲੀਨ ਚਿੱਟ ਦਿਤੀ ਸੀ। ਪਹਿਲੀ ਕਲੀਨ ਚਿੱਟ 2007 ਵਿਚ ਦਿਤੀ ਗਈ ਸੀ। ਪਰ ਅਦਾਲਤ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਅਤੇ ਮੁੜ ਜਾਂਚ ਦੇ ਹੁਕਮ ਦਿਤੇ। ਇਸ ਤੋਂ ਬਾਅਦ 2013 ਵਿਚ ਸੀਬੀਆਈ ਨੇ ਸਬੂਤਾਂ ਦੀ ਘਾਟ ਕਾਰਨ ਟਾਈਟਲਰ ਨੂੰ ਮੁੜ ਕਲੀਨ ਚਿੱਟ ਦੇ ਦਿਤੀ ਸੀ।

ਪਟੀਸ਼ਨਰ ਮੁੜ ਅਦਾਲਤ ਵਿਚ ਪਹੁੰਚੇ ਜਾਂਚ ਹੋਈ ਅਤੇ ਟਾਈਟਲਰ ਨੂੰ ਫਿਰ ਬਚਾਇਆ ਗਿਆ। ਅੰਤ ਵਿਚ ਦਸੰਬਰ 2015 ਵਿਚ, ਅਦਾਲਤ ਨੇ ਸੀਬੀਆਈ ਨੂੰ ਕੇਸ ਦੀ ਹੋਰ ਜਾਂਚ ਕਰਨ ਦੇ ਨਿਰਦੇਸ਼ ਦਿਤੇ ਅਤੇ ਕਿਹਾ ਕਿ ਉਹ ਹਰ ਦੋ ਮਹੀਨਿਆਂ ਵਿਚ ਜਾਂਚ ਦੀ ਨਿਗਰਾਨੀ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਪਹਿਲੂ ਦੀ ਜਾਂਚ ਕੀਤੀ ਜਾ ਸਕੇ।

ਅਦਾਲਤ ਨੇ ਆਪਣੇ ਫੈਸਲੇ ਵਿਚ ਕਿਹਾ ਸੀ ਕਿ ਸੀਬੀਆਈ ਨੂੰ ਉਨ੍ਹਾਂ ਸਾਰੇ ਗਵਾਹਾਂ ਦੇ ਬਿਆਨ ਦਰਜ ਕਰਨੇ ਚਾਹੀਦੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਚਸ਼ਮਦੀਦ ਗਵਾਹ ਦਸਿਆ ਅਤੇ ਟਾਈਟਲਰ ਨੂੰ ਦੰਗੇ ਭੜਕਾਉਂਦੇ ਦੇਖਿਆ। ਜਿਨ੍ਹਾਂ ਗਵਾਹਾਂ ਨੇ ਸੀਬੀਆਈ ਕੋਲ ਆਪਣੀ ਗਵਾਹੀ ਦਰਜ ਕਰਵਾਉਣ ਲਈ ਪਹੁੰਚ ਕੀਤੀ ਸੀ, ਉਨ੍ਹਾਂ ਦੇ ਬਿਆਨ ਵੀ ਲਏ ਜਾਣ। ਇਸ ਤੋਂ ਬਾਅਦ ਸੀਬੀਆਈ ਨੇ ਇੱਕ ਹੋਰ ਜਾਂਚ ਕੀਤੀ ਅਤੇ ਚਾਰਜਸ਼ੀਟ ਵਿੱਚ ਟਾਈਟਲਰ ਦਾ ਨਾਮ ਲਿਆ।