ਤੇਲੰਗਾਨਾ ਵਿਚ ਬਣਾਇਆ ਜਾਵੇਗਾ ਦੁਨੀਆਂ ਦਾ ਪਹਿਲਾ '3-ਡੀ ਪ੍ਰਿੰਟਿਡ' ਮੰਦਰ

ਏਜੰਸੀ

ਖ਼ਬਰਾਂ, ਰਾਸ਼ਟਰੀ

3,800 ਵਰਗ ਫੁੱਟ ਦੇ ਖੇਤਰ ਵਿਚ ਕੀਤਾ ਜਾ ਰਿਹਾ ਨਿਰਮਾਣ 

Telangana to get world's first 3D-printed temple (representational)

ਹੈਦਰਾਬਾਦ : ਤੇਲੰਗਾਨਾ 'ਚ ਦੁਨੀਆਂ ਦਾ ਪਹਿਲਾ '3-ਡੀ ਪ੍ਰਿੰਟਿਡ' ਹਿੰਦੂ ਮੰਦਰ ਬਣਾਇਆ ਜਾ ਰਿਹਾ ਹੈ। ਸਿਟੀ-ਅਧਾਰਤ ਰੀਅਲ ਅਸਟੇਟ ਕੰਪਨੀ ਅਪਸੁਜਾ ਇਨਫ਼ਰਾਟੇਕ ਇਸ ਦਾ ਨਿਰਮਾਣ ਸਿੱਦੀਪੇਟ ਦੇ ਬੁਰੂਗੁਪੱਲੀ ਵਿਖੇ 3,800 ਵਰਗ ਫੁੱਟ ਦੇ ਖੇਤਰ ਵਿਚ ਕਰ ਰਹੀ ਹੈ।
ਅਪਸੂਜਾ ਇਨਫ਼ਰਾਟੇਕ ਇਸ ਪ੍ਰੋਜੈਕਟ ਲਈ '3-ਡੀ ਪ੍ਰਿੰਟਿਡ' ਨਿਰਮਾਣ ਕੰਪਨੀ ਸਿਮਪਲੀਫ਼ੋਰਜ ਕ੍ਰਿਏਸ਼ਨ ਦੀ ਮਦਦ ਲੈ ਰਹੀ ਹੈ ਅਤੇ ਚਾਰਵਿਥਾ ਮੀਡੋਜ਼ ਪ੍ਰੋਜੈਕਟ ਖੇਤਰ ਵਿਚ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਅਪਸੂਜਾ ਇਨਫ਼ਰਾਟੇਕ (Apsuja Infratech) ਦੇ ਮੈਨੇਜਿੰਗ ਡਾਇਰੈਕਟਰ ਹਰੀ ਕ੍ਰਿਸ਼ਨ ਜੀਦੀਪੱਲੀ ਨੇ ਕਿਹਾ, “ਸੰਰਚਨਾ ਦੇ ਅੰਦਰ ਤਿੰਨ ਪਾਵਨ ਅਸਥਾਨ ਮੋਦਕ ਦਾ ਪ੍ਰਤੀਕ ਹਨ, ਜੋ ਭਗਵਾਨ ਗਣੇਸ਼ ਨੂੰ ਪਿਆਰਾ ਮੰਨਿਆ ਜਾਂਦਾ ਹੈ। ਇਥੇ ਇਕ ਸ਼ਿਵਾਲਾ ਅਤੇ ਦੇਵੀ ਪਾਰਵਤੀ ਨੂੰ ਸਮਰਪਤ ਇਕ ਕਮਲ ਦੇ ਆਕਾਰ ਦਾ ਕਮਰਾ ਹੈ।

ਮਾਰਚ ਵਿਚ, Simplyforge Creations, Indian Institute of Technology (IIT), ਹੈਦਰਾਬਾਦ ਦੇ ਸਹਿਯੋਗ ਨਾਲ, ਭਾਰਤ ਦਾ ਪਹਿਲਾ 'ਪ੍ਰੋਟੋਟਾਈਪ' ਪੁਲ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਬਣਾਇਆ।

ਸਿਮਪਲੀਫ਼ੋਰਜ ਕ੍ਰਿਏਸ਼ਨਜ਼ ਦੇ ਸੀ.ਈ.ਓ. ਧਰੁਵ ਗਾਂਧੀ ਨੇ ਕਿਹਾ, “ਇਸ ਨੂੰ ਵੀ ਚਾਰਵਿਥਾ ਮੀਡੋਜ਼, ਸਿੱਦੀਪੇਟ ਵਿਖੇ ਅੰਤਿਮ ਰੂਪ ਦਿਤਾ ਗਿਆ ਸੀ। ਸੰਕਲਪ ਅਤੇ ਡਿਜ਼ਾਈਨ ਨੂੰ ਪ੍ਰੋਫੈਸਰ ਕੇਵੀਐਲ ਸੁਬਰਾਮਨੀਅਮ ਅਤੇ ਉਨ੍ਹਾਂ ਦੇ ਖੋਜ ਸਮੂਹ ਦੁਆਰਾ ਸਿਵਲ ਇੰਜੀਨੀਅਰਿੰਗ ਵਿਭਾਗ, ਆਈ.ਆਈ.ਟੀ. ਹੈਦਰਾਬਾਦ ਦੁਆਰਾ ਤਿਆਰ ਕੀਤਾ ਗਿਆ ਸੀ। ਇਸ ਦੀ ਭਾਰ ਢੋਣ ਦੀ ਸਮਰੱਥਾ ਦੀ ਪਰਖ ਕਰਨ ਤੋਂ ਬਾਅਦ, ਹੁਣ ਇਸ ਨੂੰ ਮੰਦਰ ਦੇ ਆਲੇ ਦੁਆਲੇ ਦੇ ਬਾਗ ਵਿਚ ਇਕ ਪੈਦਲ ਪੁਲ ਲਈ ਵਰਤਿਆ ਜਾ ਰਿਹਾ ਹੈ।

ਫਿਲਹਾਲ ਪ੍ਰਾਜੈਕਟ ਵਾਲੀ ਥਾਂ 'ਤੇ ਕਮਲ ਦੇ ਆਕਾਰ ਦਾ ਮੰਦਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜੀਦੀਪੱਲੀ ਨੇ ਕਿਹਾ, "ਪਗੋਡਾ ਅਤੇ ਮੋਦਕ ਦਾ ਨਿਰਮਾਣ ਪੂਰਾ ਹੋਣ ਦੇ ਨਾਲ, ਦੂਜੇ ਪੜਾਅ ਵਿਚ ਕਮਲ ਦੇ ਢਾਂਚੇ ਅਤੇ ਗੋਪੁਰਮ ਦਾ ਨਿਰਮਾਣ ਚੱਲ ਰਿਹਾ ਹੈ।"

ਗਾਂਧੀ ਨੇ ਕਿਹਾ, “ਅਸੀਂ ਪਹਿਲਾਂ ਹੀ ਸਾਬਤ ਕਰ ਚੁੱਕੇ ਹਾਂ ਕਿ ਗਣੇਸ਼ ਮੰਦਰ ਨੂੰ ਬਣਾਉਣਾ ਰਵਾਇਤੀ ਤਕਨੀਕ ਨਾਲ ਲਗਭਗ ਅਸੰਭਵ ਸੀ ਪਰ ਇਹ 3ਡੀ ਤਕਨੀਕ ਰਾਹੀਂ ਆਸਾਨੀ ਨਾਲ ਇਹ ਕੰਮ ਕੀਤਾ ਜਾ ਸਕਦਾ ਹੈ। ਹੁਣ, ਕਮਲ ਦੇ ਢਾਂਚੇ ਦਾ ਨਿਰਮਾਣ ਇਕ ਵਾਰ ਫਿਰ ਨਿਰਮਾਣ ਉਦਯੋਗ ਵਿਚ 3ਡੀ ਪ੍ਰਿੰਟਿੰਗ ਦੀ ਵਰਤੋਂ ਲਈ ਦੁਨੀਆਂ ਨੂੰ ਪੇਸ਼ ਕਰੇਗਾ।