Rahul Gandhi: ਰਾਹੁਲ ਗਾਂਧੀ ਨੇ ਕੀਤਾ 295 ਸੀਟਾਂ ਦਾ ਦਾਅਵਾ,  ਮੂਸੇਵਾਲਾ ਦੇ ਗਾਣੇ ਦਾ ਕੀਤਾ ਜ਼ਿਕਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਗੀਤ 295 ਸੁਣਿਆ ਹੈ? ਸੁਣਿਆ ਹੈ ਤਾਂ ਸਮਝੋ।

Rahul Gandhi

Rahul Gandhi:  ਨਵੀਂ ਦਿੱਲੀ - ਲੋਕ ਸਭਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਐਗਜ਼ਿਟ ਪੋਲ ਨੇ ਭਾਜਪਾ ਦੀ ਬੰਪਰ ਜਿੱਤ ਦੀ ਭਵਿੱਖਬਾਣੀ ਕੀਤੀ ਹੈ। ਵੱਖ-ਵੱਖ ਟੀਵੀ ਚੈਨਲਾਂ ਦੇ ਐਗਜ਼ਿਟ ਪੋਲ 'ਚ ਭਾਜਪਾ ਇਕਤਰਫ਼ਾ ਜਿੱਤ ਰਹੀ ਹੈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਐਗਜ਼ਿਟ ਪੋਲ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਐਗਜ਼ਿਟ ਪੋਲ (ਐਗਜ਼ਿਲ ਪੋਲ 2024) ਨਹੀਂ ਹੈ, ਇਹ ਮੋਦੀ ਮੀਡੀਆ ਦਾ ਪੋਲ ਹੈ। ਇਹ ਉਨ੍ਹਾਂ ਦੀ ਕਲਪਨਾ ਪੋਲ ਹੈ। ਰਾਹੁਲ ਨੇ ਕਿਹਾ ਕਿ ਜ਼ਿਆਦਾਤਰ ਸੀਟਾਂ 'ਤੇ ਮੁਕਾਬਲਾ ਹੈ ਅਤੇ ਨਤੀਜੇ ਆਉਣ 'ਤੇ ਸਭ ਕੁਝ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਐਗਜ਼ਿਟ ਪੋਲ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ।

ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਇੰਡੀਆ ਗਠਜੋੜ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਹੋਵੇਗੀ ਤਾਂ ਉਨ੍ਹਾਂ ਕਿਹਾ ਕਿ ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਗੀਤ 295 ਸੁਣਿਆ ਹੈ? ਸੁਣਿਆ ਹੈ ਤਾਂ ਸਮਝੋ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 295 ਸੀਟਾਂ ਆਉਣਗੀਆਂ।