Mumbai airport Snakes News: ਮੁੰਬਈ ਹਵਾਈ ਅੱਡੇ ’ਤੇ 48 ਜ਼ਹਿਰੀਲੇ ਸੱਪਾਂ ਨਾਲ ਫੜਿਆ ਮੁਸਾਫ਼ਰ
Mumbai airport Snakes News: ਪੰਜ ਕੱਛੂ ਵੀ ਹੋਏ ਬਰਾਮਦ
Passenger caught with 48 poisonous snakes at Mumbai airport
Passenger caught with 48 poisonous snakes at Mumbai airport : ਥਾਈਲੈਂਡ ਤੋਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ ਇਕ ਭਾਰਤੀ ਕੋਲੋਂ 48 ਜ਼ਹਿਰੀਲੇ ਸੱਪ ਅਤੇ ਪੰਜ ਕੱਛੂ ਮਿਲੇ ਹਨ। ਅਧਿਕਾਰੀਆਂ ਨੇ ਦਸਿਆ ਕਿ ਕਸਟਮ ਅਧਿਕਾਰੀਆਂ ਨੇ ਸਨਿਚਰਵਾਰ ਰਾਤ ਨੂੰ ਮੁਸਾਫ਼ਰ ਨੂੰ ਬੈਂਕਾਕ ਤੋਂ ਆਈ ਉਡਾਣ ’ਚੋਂ ਉਤਰਨ ਮਗੋਂ ਰੋਕ ਲਿਆ।
ਉਸ ਦੇ ਸਾਮਾਨ ਦੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੂੰ 48 ਜ਼ਹਿਰੀਲੇ ਵਾਈਪਰ ਸੱਪ ਅਤੇ ਪੰਜ ਕੱਛੂ ਮਿਲੇ। ਉਨ੍ਹਾਂ ਕਿਹਾ ਕਿ ਆਰ.ਏ.ਡਬਲਿਊ.ਡਬਲਿਊ. ਦੀ ਇਕ ਟੀਮ ਨੇ ਇਨ੍ਹਾਂ ਪ੍ਰਜਾਤੀਆਂ ਦੀ ਪਛਾਣ ਅਤੇ ਸੰਭਾਲ ਵਿਚ ਸਹਾਇਤਾ ਕੀਤੀ।
ਅਧਿਕਾਰੀ ਨੇ ਦਸਿਆ ਕਿ ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋ ਨੇ ਜੰਗਲੀ ਜੀਵ ਸੁਰੱਖਿਆ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਸੱਪਾਂ ਨੂੰ ਉਸ ਦੇਸ਼ ਵਾਪਸ ਭੇਜਣ ਦਾ ਹੁਕਮ ਦਿਤਾ ਹੈ, ਜਿੱਥੋਂ ਉਨ੍ਹਾਂ ਨੂੰ ਲਿਆਂਦਾ ਗਿਆ ਸੀ।