ਜੰਮੂ ਤੋਂ ਅਮਰਨਾਥ ਯਾਤਰਾ ਇਕ ਦਿਨ ਮਗਰੋਂ ਫਿਰ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖ਼ਰਾਬ ਮੌਸਮ ਕਾਰਨ ਰੋਕੀ ਗਈ ਅਮਰਨਾਥ ਯਾਤਰਾ ਅੱਜ ਫਿਰ ਸ਼ੁਰੂ ਕਰ ਦਿਤੀ ਗਈ। 6877 ਸ਼ਰਧਾਲੂਆਂ ਦਾ ਚੌਥਾ ਜੱਥਾ ਕਸ਼ਮੀਰ ਦੇ ਵੱਖ ਵੱਖ ਕੈਂਪਾਂ ਲਈ ਰਵਾਨਾ ਹੋ ....

Amarnath Yatra

ਜੰਮੂ : ਖ਼ਰਾਬ ਮੌਸਮ ਕਾਰਨ ਰੋਕੀ ਗਈ ਅਮਰਨਾਥ ਯਾਤਰਾ ਅੱਜ ਫਿਰ ਸ਼ੁਰੂ ਕਰ ਦਿਤੀ ਗਈ। 6877 ਸ਼ਰਧਾਲੂਆਂ ਦਾ ਚੌਥਾ ਜੱਥਾ ਕਸ਼ਮੀਰ ਦੇ ਵੱਖ ਵੱਖ ਕੈਂਪਾਂ ਲਈ ਰਵਾਨਾ ਹੋ ਗਿਆ। ਅਧਿਕਾਰੀਆਂ ਨੇ ਦਸਿਆ ਕਿ ਅੱਜ ਸਵੇਰੇ ਭਗਵਤੀ ਨਗਰ ਆਧਾਰ ਕੈਂਪ ਤੋਂ ਸਖ਼ਤ ਸੁਰੱਖਿਆ ਹੇਠ ਸ਼ਰਧਾਲੂ 229 ਵਾਹਨਾਂ ਵਿਚ ਰਵਾਨਾ ਹੋਏ।
 ਇਸ ਜੱਥੇ ਵਿਚ 1429 ਔਰਤਾਂ ਅਤੇ 250 ਸਾਧੂ ਸ਼ਾਮਲ ਹਨ। ਜੰਮ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਬਹਾਲ ਹੋਣ ਮਗਰੋਂ ਜੰਮੂ ਤੋਂ ਯਾਤਰਾ ਫਿਰ ਸ਼ੁਰੂ ਹੋ ਗਈ।

ਘਾਟੀ ਵਿਚ ਹੜ੍ਹ ਮਗਰੋਂ ਕਲ ਅਹਿਤਿਆਤ ਵਜੋਂ ਰਾਜ ਮਾਰਗ 'ਤੇ ਆਵਾਜਾਈ ਬੰਦ ਕਰ ਦਿਤਾ ਗਿਆ ਸੀ। ਜੇਹਲਮ ਨਦੀ ਦੇ ਪਾਣੀ ਦਾ ਪੱਧਰ ਘਟਣ ਕਾਰਨ ਅਧਿਕਾਰੀਆਂ ਨੇ ਭਗਵਤੀ ਨਗਰ ਆਧਾਰ ਕੈਂਪ ਤੋਂ ਸ਼ਰਧਾਲੂਆਂ ਨੂੰ ਯਾਤਰਾ ਦੀ ਆਗਿਆ ਦਿਤੀ। ਚੌਥੇ ਜੱਥੇ ਵਿਚੋਂ 4078 ਸ਼ਰਧਾਲੂ ਅਨੰਤਨਾਗ ਜ਼ਿਲ੍ਹੇ ਦੇ 36 ਕਿਲੋਮੀਟਰ ਲੰਮੇ ਰਵਾਇਤੀ ਪਹਿਲਗਾਮ ਮਾਰਗ ਰਾਹੀਂ ਜਾਣਗੇ ਅਤੇ ਹੋਰ ਗਾਂਦਰੇਬਲ ਜ਼ਿਲ੍ਹੇ ਦੇ 12 ਕਿਲੋਮੀਟਰ ਲੰਮੇ ਬਾਲਟਾਲ ਮਾਰਗ ਰਾਹੀਂ ਜਾਣਗੇ। (ਏਜੰਸੀ)