ਜੀਐਸਟੀ ਹੈ ਆਰਐਸਐਸ ਟੈਕਸ : ਚਿਦੰਬਰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਜੀਐਸਟੀ ਪ੍ਰਣਾਲੀ ਦੀ ਪਹਿਲੀ ਵਰ੍ਹੇਗੰਢ ਮੌਕੇ ਇਸ ਨੂੰ ਆਰਐਸਐਸ ਟੈਕਸ ਦਾ ਨਾਮ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ...

P.Chidambram

ਨਵੀਂ ਦਿੱਲੀ, ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਜੀਐਸਟੀ ਪ੍ਰਣਾਲੀ ਦੀ ਪਹਿਲੀ ਵਰ੍ਹੇਗੰਢ ਮੌਕੇ ਇਸ ਨੂੰ ਆਰਐਸਐਸ ਟੈਕਸ ਦਾ ਨਾਮ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਟੈਕਸ ਨਾਲ ਲੋਕਾਂ 'ਤੇ ਬੋਝ ਵਧਿਆ ਹੈ ਅਤੇ ਇਹ ਲੋਕਾਂ ਲਈ ਮਾੜਾ ਸ਼ਬਦ ਬਣ ਕੇ ਰਹਿ ਗਿਆ ਹੈ। ਚਿਦੰਬਰਮ ਨੇ ਪਾਰਟੀ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਇਹ ਅਸਲੀ ਜੀਐਸਟੀ ਨਹੀਂ। ਇਹ ਵਖਰਾ ਹੀ ਮਾਮਲਾ ਹੈ।

ਜੀਐਸਟੀ ਦਾ ਮਤਲਬ ਸਿਰਫ਼ ਇਕ ਕਰ ਹੋਣਾ ਹੈ। ਜੇ ਕਈ ਦਰਾਂ ਹਨ ਤਾਂ ਇਸ ਨੂੰ ਆਰਐਸਐਸ ਟੈਕਸ ਕਿਹਾ ਜਾਣਾ ਚਾਹੀਦਾ ਹੈ। ਇਸ ਵਿਚ ਕੋਈ ਦੋ ਗੱਲਾਂ ਨਹੀਂ ਕਿ ਜੀਐਸਟੀ ਦਾ ਹਾਲੇ ਆਰਥਕ ਵਾਧੇ 'ਤੇ ਕੋਈ ਹਾਂਪੱਖੀ ਅਸਰ ਨਹੀਂ ਪਿਆ।' ਸਾਬਕਾ ਵਿੱਤ ਮੰਤਰੀ ਨੇ ਕਿਹਾ, 'ਜੀਐਸਟੀ ਦਾ ਡਿਜ਼ਾਈਨ, ਢਾਂਚਾ, ਦਰ ਅਤੇ ਲਾਗੂਕਰਨ ਏਨਾ ਦੋਸ਼ਪੂਰਨ ਹੈ ਕਿ ਇਹ ਕਾਰੋਬਾਰੀ ਇਕਾਈਆਂ, ਵਪਾਰੀਆਂ, ਨਿਰਯਾਤਕਾਂ ਅਤੇ ਆਮ ਲੋਕਾਂ ਲਈ ਬੁਰਾ ਸ਼ਬਦ ਬਣ ਕੇ ਰਹਿ ਗਿਆ ਹੈ।'      (ਏਜੰਸੀ)