ਸਿਰਫ਼ ਐਮਰਜੈਂਸੀ ਕਾਰਨ ਇੰਦਰਾ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਮਰਜੈਂਸੀ ਦਾ ਮੁੱਦਾ ਚੁੱਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਹਮਲਾ ਕਰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਦੇਸ਼ ਲਈ ...

Shiv Sena

ਮੁੰਬਈ,ਐਮਰਜੈਂਸੀ ਦਾ ਮੁੱਦਾ ਚੁੱਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਹਮਲਾ ਕਰਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਕਿਹਾ ਕਿ ਦੇਸ਼ ਲਈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਯੋਗਦਾਨ ਨੂੰ ਮਹਿਜ਼ 1975 ਦੀ ਐਮਰਜੈਂਸੀ ਦੇ ਫ਼ੈਸਲੇ ਲਈ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਜਮਹੂਰੀਅਤ ਸਮਰਥਕ ਸੀ ਕਿਉਂਕਿ ਐਮਰਜੈਂਸੀ ਹਟਾਉਣ ਮਗਰੋਂ 1977 ਵਿਚ ਉਨ੍ਹਾਂ ਚੋਣਾਂ ਕਰਾਈਆਂ ਸਨ। 

ਪਾਰਟੀ ਦੇ ਮੁੱਖ ਰਸਾਲੇ ਵਿਚ ਲਿਖੇ ਹਫ਼ਤਾਵਾਰੀ ਕਾਲਮ ਵਿਚ ਰਾਊਤ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਸਰਦਾਰ ਪਟੇਲ, ਰਾਜੇਂਦਰ ਪ੍ਰਸਾਦ, ਬੀ ਆਰ ਅੰਬੇਦਕਰ, ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਵੀਰ ਸਾਵਰਕਰ ਜਿਹੇ ਕੌਮੀ ਆਗੂਆਂ ਦੇ ਯੋਗਦਾਨ ਨੂੰ ਰੱਦ ਕਰਨਾ ਦੇਸ਼ਧ੍ਰੋਹ ਵਾਂਗ ਹੈ। ਰਾਊਤ ਨੇ ਕਿਹਾ, 'ਇੰਦਰਾ ਗਾਂਧੀ ਵਾਂਗ ਇਸ ਦੇਸ਼ ਵਿਚ ਕਿਸੇ ਹੋਰ ਨੇ ਕੰਮ ਨਹੀਂ ਕੀਤਾ।

ਐਮਰਜੈਂਸੀ ਦੇ ਉਨ੍ਹਾਂ ਦੇ ਇਕ ਫ਼ੈਸਲੇ ਦੇ ਉਨ੍ਹਾਂ ਦੇ ਯੋਗਦਾਨ ਨੂੰ ਨਹੀਂ ਭੁਲਾਉਣਾ ਚਾਹੀਦਾ। ਪੰਡਤ ਨਹਿਰੂ ਤੇ ਹੋਰਾਂ ਦੇ ਯੋਗਦਾਨ ਨੂੰ ਰੱਦ ਕਰਨਾ ਦੇਸ਼ਧ੍ਰੋਹ ਹੈ। ਹਾਲਾਤ ਮੁਤਾਬਕ ਹਰ ਸਰਕਾਰ ਨੂੰ ਕੁੱਝ ਅਮਲੀ ਫ਼ੈਸਲੇ ਕਰਨੇ ਚਾਹੀਦੇ ਹਨ। ਕੀ ਗ਼ਲਤ ਹੈ, ਕੀ ਸਹੀ ਹੈ, ਇਸ ਬਾਰੇ ਕੌਣ ਫ਼ੈਸਲਾ ਕਰੇਗਾ, ਐਮਰਜੈਂਸੀ ਨੂੰ ਭੁਲ ਜਾਣਾ ਚਾਹੀਦਾ ਹੈ।' (ਏਜੰਸੀ)