ਦੇਸ਼ 'ਚ ਪਿਛਲੇ 24 ਘੰਟੇ 'ਚ ਆਏ 19,148 ਨਵੇਂ ਕੇਸ, 434 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਇਕ ਜੁਲਾਈ ਤੱਕ 90 ਲੱਖ 56 ਹਜ਼ਾਰ 173 ਟੈਸਟ ਕੀਤਾ ਜਾ ਚੁੱਕੇ ਹਨ।

Covid19

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਉਧਰ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 6 ਲੱਖ 4 ਹਜ਼ਾਰ 641 ਹੋ ਗਈ ਹੈ। ਜਿਨਾਂ ਵਿਚੋਂ 17 ਹਜ਼ਾਰ 834 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਰਾਹਤ ਦੀ ਗੱਲ ਇਹ ਵੀ ਹੈ ਕਿ ਹੁਣ ਤੱਕ ਦੇਸ਼ ਵਿਚ 3 ਲੱਖ 60 ਹਜ਼ਾਰ ਲੋਕ ਕਰੋਨਾ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।

ਇਸੇ ਨਾਲ ਇਸ ਸਮੇਂ ਦੇਸ਼ ਵਿਚ 2 ਲੱਖ 27 ਹਜ਼ਾਰ ਐਕਟਿਵ ਕੇਸ ਚੱਲ ਰਹੇ ਹਨ। ਇਸ ਤੋਂ ਇਲਾਵਾ ਪਿਛਲੇ 24 ਘੰਟੇ ਵਿਚ ਦੇਸ਼ ਅੰਦਰ ਕਰੋਨਾ ਦੇ 19 ਹਜ਼ਾਰ 148 ਨਵੇਂ ਕਰੋਨਾ ਕੇਸ ਦਰਜ਼ ਹੋ ਚੁੱਕੇ ਹਨ ਅਤੇ 434 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਦੇਸ਼ ਵਿਚ ਇਕ ਜੁਲਾਈ ਤੱਕ 90 ਲੱਖ 56 ਹਜ਼ਾਰ 173 ਟੈਸਟ ਕੀਤਾ ਜਾ ਚੁੱਕੇ ਹਨ।

ਦੱਸ ਦੱਈਏ ਕਿ ਦੇਸ਼ ਵਿਚ ਮਹਾਂਰਾਸਟਰ ਰਾਜ ਅਜਿਹਾ ਰਾਜ ਹੈ ਜਿੱਥੇ ਹੁਣ ਕਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ਼ ਹੋ ਚੁੱਕੇ ਹਨ। ਜਿੱਥੇ ਕੁੱਲ ਮਰੀਜ਼ਾਂ ਦੀ ਸੰਖਿਆ 1 ਲੱਖ 80 ਹਜ਼ਾਰ ਤੋਂ ਜ਼ਿਆਦਾ ਹੈ ਅਤੇ 8 ਲੱਖ 53 ਲੋਕਾਂ ਦੀ ਇੱਥੇ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ। ਮਹਾਂਰਾਸਟਰ ਵਿਚ ਵੀ ਕਰੋਨਾ ਵਾਇਰਸ ਦੇ ਲੋਕ ਲਗਾਤਾਰ ਠੀਕ ਵੀ ਹੋ ਰਹੇ ਹਨ

ਜਿੱਥੇ ਹੁਣ ਤੱਕ ਕਰੋਨਾ ਨਾਲ 90 ਹਜ਼ਾਰ ਤੋਂ ਵੱਧ ਲੋਕ ਸਿਹਤਯਾਬ ਹੋ ਚੁੱਕੇ ਹਨ, ਉੱਥੇ ਹੀ ਐਕਟਿਵ ਕੇਸਾਂ ਦੀ ਸੰਖਿਆ 79 ਹਜ਼ਾਰ ਤੋਂ ਜ਼ਿਆਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।