ਜੁਲਾਈ ਵਿਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰੋ ਛੁੱਟੀਆਂ ਦੀ ਲਿਸਟ
ਨਵੇਂ ਮਹੀਨੇ ਯਾਨੀ ਜੁਲਾਈ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ਅਨਲੌਕ-2 ਵਿਚ ਦਾਖਲ ਹੋ ਚੁੱਕਾ ਹੈ।
ਨਵੀਂ ਦਿੱਲੀ: ਨਵੇਂ ਮਹੀਨੇ ਯਾਨੀ ਜੁਲਾਈ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ਅਨਲੌਕ-2 ਵਿਚ ਦਾਖਲ ਹੋ ਚੁੱਕਾ ਹੈ। ਇਸ ਦੌਰਾਨ ਆਰਥਕ ਗਤੀਵਿਧਆਂ ਵਿਚ ਵੀ ਤੇਜ਼ੀ ਆ ਰਹੀ ਹੈ। ਇਸ ਦੇ ਚਲਦਿਆਂ ਹੀ ਬੈਂਕ ਨਾਲ ਜੁੜੇ ਕੰਮਕਾਜ ਵੀ ਚਾਲੂ ਹੋ ਚੁੱਕੇ ਹਨ।
ਹਾਲਾਂਕਿ ਗਾਹਕਾਂ ਨੂੰ ਬੇਹੱਦ ਜ਼ਰੂਰੀ ਹੋਣ ‘ਤੇ ਹੀ ਬੈਂਕਾਂ ਵਿਚ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਹੁਣ ਜ਼ਿਆਦਾਤਰ ਕੰਮਕਾਜ ਆਨਲਾਈਨ ਹੋ ਰਹੇ ਹਨ। ਜੇਕਰ ਕੋਈ ਗਾਹਕ ਬੈਂਕ ਜਾਂਦਾ ਵੀ ਹੈ ਤਾਂ ਉਸ ਨੂੰ ਸਮਾਜਕ ਦੂਰੀ ਦਾ ਖਾਸ ਖਿਆਲ ਰੱਖਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਗਾਹਕਾਂ ਲਈ ਇਹ ਜਾਣਨਾ ਜਰੂਰੀ ਹੈ ਕਿ ਬੈਂਕ ਕਿਹੜੇ ਦਿਨ ਬੰਦ ਰਹਿਣਗੇ।
ਰਾਸ਼ਟਰੀ ਪੱਧਰ ਦੀ ਗੱਲ ਕਰੀਏ ਤਾਂ ਜੁਲਾਈ ਮਹੀਨੇ ਵਿਚ 5,12, 19 ਅਤੇ 26 ਜੁਲਾਈ ਨੂੰ ਐਤਵਾਰ ਹੈ। ਇਹਨਾਂ ਦਿਨਾਂ ਦੌਰਾਨ ਹਫ਼ਤਾਵਾਰੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿੰਦੇ ਹਨ। ਇਸ ਤੋਂ ਇਲਾਵਾ 11 ਅਤੇ 25 ਜੁਲਾਈ ਨੂੰ ਮਹੀਨੇ ਦਾ ਦੂਜਾ ਅਤੇ ਚੌਥਾ ਸ਼ਨੀਵਾਰ ਹੈ। ਇਸ ਦੌਰਾਨ ਵੀ ਬੈਂਕ ਬੰਦ ਰਹਿਣਗੇ। ਉੱਥੇ ਹੀ 31 ਜੁਲਾਈ ਨੂੰ ਬਕਰੀਦ ਹੋਣ ਕਾਰਨ ਵੀ ਬੈਂਕ ਬੰਦ ਰਹਿਣਗੇ।
ਸੂਬਾ ਪੱਧਰੀ ਗੱਲ਼ ਕੀਤੀ ਜਾਵੇ ਤਾਂ 8 ਅਤੇ 17 ਜੁਲਾਈ ਨੂੰ ਮੇਘਾਲਿਆ ਦੇ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ। ਇਸੇ ਤਰ੍ਹਾਂ ਸਿੱਕਮ ਵਿਚ 13 ਜੁਲਾਈ ਅਤੇ 24 ਜੁਲਾਈ ਨੂੰ ਕੰਮ ਨਹੀਂ ਹੋਵੇਗਾ। ਇਹਨਾਂ ਦੋ ਦਿਨਾਂ ਦੌਰਾਨ ਸੂਬੇ ਦੇ ਬੈਂਕਾਂਦਾ ਕੰਮਕਾਜ ਪ੍ਰਭਾਵਿਤ ਹੋਵੇਗਾ। ਹਾਲਾਂਕਿ ਇਹਨਾਂ ਛੁੱਟੀਆਂ ਦੌਰਾਨ ਡਿਜ਼ੀਟਲ ਤਰੀਕੇ ਦੇ ਬੈਂਕਿੰਗ ਕੰਮਕਾਜ ਜਾਰੀ ਰਹਿਣਗੇ।