ਜੀ.ਐਸ.ਟੀ. ਜੂਨ ਵਿਚ 90,917 ਕਰੋੜ ਰੁਪਏ ਰਿਹਾ
ਸਰਕਾਰ ਨੇ ਜੂਨ ਵਿਚ ਜੀਐਸਟੀ ਨਾਲ 90,917 ਕਰੋੜ ਰੁਪਏ ਇਕੱਠੇ ਕੀਤੇ
GST
ਨਵੀਂ ਦਿੱਲੀ, 1 ਜੁਲਾਈ : ਸਰਕਾਰ ਨੇ ਜੂਨ ਵਿਚ ਜੀਐਸਟੀ ਨਾਲ 90,917 ਕਰੋੜ ਰੁਪਏ ਇਕੱਠੇ ਕੀਤੇ। ਇਹ ਅੰਕੜਾ ਮਈ ਵਿਚ 62,009 ਕਰੋੜ ਰੁਪਏ ਅਤੇ ਅਪ੍ਰੈਲ ਵਿਚ 32,294 ਕਰੋੜ ਰੁਪਏ ਸੀ। ਇਕ ਅਧਿਕਾਰਤ ਬਿਆਨ ਮੁਤਾਬਕ ਜੂਨ 2020 ਵਿਚ ਇਕੱਠਾ ਕੀਤਾ ਕੁੱਲ ਜੀਐਸਟੀ ਮਾਲੀਆ 90,917 ਕਰੋੜ ਰੁਪਏ ਹੈ ਜਿਸ ਵਿਚ ਸੀਜੀਐਸਟੀ 18,980 ਕਰੋੜ, ਐਸਜੀਐਸਟੀ 23,970 ਕਰੋੜ, ਆਈਜੀਐਸਟੀ 40,302 ਕਰੋੜ (ਮਾਲ ਦੇ ਆਯਾਤ ’ਤੇ ਜਮਾ ਕੀਤੇ ਗਏ 15,709 ਕਰੋੜ ਰੁਪਏ ਸਹਿਤ) ਅਤੇ ਉਪਕਰ 7,665 ਕਰੋੜ ਰੁਪਏ ਹੈ।
ਸਰਕਾਰ ਨੇ ਵਸਤੂ ਅਤੇ ਸੇਵਾ ਟੈਕਸ ਰਿਟਰਨ ਦਾਖ਼ਲ ਕਰਨ ਦੀ ਸਮਾਂ ਹੱਦ ਵਿਚ ਰਾਹਤ ਦਿਤੀ ਹੈ। ਜੂਨ 2020 ਦੌਰਾਨ ਅਪ੍ਰੈਲ, ਮਾਰਚ ਅਤੇ ਇਥੋਂ ਤਕ ਕਿ ਫ਼ਰਵਰੀ ਦੇ ਰਿਟਰਨ ਵੀ ਦਾਖ਼ਲ ਕੀਤੇ ਗਏ। (ਪੀਟੀਆਈ)