ਭਾਰਤ ਤੇ ਪਾਕਿਸਤਾਨ ਨੇ ਕੈਦੀਆਂ ਦੀ ਸੂਚੀ ਵਟਾਈ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਪਾਕਿਸਤਾਨ ਨੇ 2008 ਦੇ ਸਮਝੌਤੇ ਮੁਤਾਬਕ ਆਪੋ ਅਪਣੇ ਦੇਸ਼ ਵਿਚ ਹਿਰਾਸਤ ਵਿਚ ਰੱਖੇ ਗਏ

India Pakistan

ਨਵੀਂ ਦਿੱਲੀ, 1 ਜੁਲਾਈ : ਭਾਰਤ ਅਤੇ ਪਾਕਿਸਤਾਨ ਨੇ 2008 ਦੇ ਸਮਝੌਤੇ ਮੁਤਾਬਕ ਆਪੋ ਅਪਣੇ ਦੇਸ਼ ਵਿਚ ਹਿਰਾਸਤ ਵਿਚ ਰੱਖੇ ਗਏ ਗ਼ੈਰ ਫ਼ੌਜੀ ਨਾਗਰਿਕ ਕੈਦੀਆਂ ਅਤੇ ਮਛੇਰਿਆਂ ਦੀ ਸੂਚੀ ਦਾ ਆਦਾਨ ਪ੍ਰਦਾਨ ਕੀਤਾ। ਵਿਦੇਸ਼ ਮੰਤਰਾਲੇ ਨੇ ਬਿਆਨ ਰਾਹੀਂ ਦਸਿਆ ਕਿ ਭਾਰਤ ਨੇ ਅਪਣੀ ਹਿਰਾਸਤ ਵਿਚ ਰੱਖੇ ਗਏ 265 ਪਾਕਿਸਤਾਨੀ ਨਾਗਰਿਕ ਕੈਦੀਆਂ ਅਤੇ 97 ਮਛੇਰਿਆਂ ਦੀ ਸੂਚੀ ਪਾਕਿਸਤਾਨ ਨੂੰ ਦਿਤੀ। ਇਸੇ ਤਰ੍ਹਾਂ, ਪਾਕਿਸਤਾਨ ਨੇ ਅਪਣੀ ਹਿਰਾਸਤ ਵਿਚ ਰੱਖੇ 54 ਭਾਰਤੀ ਨਾਗਰਿਕ ਕੈਦੀਆਂ ਅਤੇ 270 ਮਛੇਰਿਆਂ ਦੀ ਸੂਚੀ ਭਾਰਤ ਨਾਲ ਸਾਂਝੀ ਕੀਤੀ।

ਭਾਰਤ ਸਰਕਾਰ ਨੇ ਪਾਕਿਸਤਾਨ ਦੇ ਗ਼ੈਰ-ਫ਼ੌਜੀ ਕੈਦੀਆਂ, ਲਾਪਤਾ ਭਾਰਤੀ ਰਖਿਆ ਮੁਲਾਜ਼ਮਾਂ ਅਤੇ ਮਛੇਰਿਆਂ ਨੂੰ ਉਨ੍ਹਾਂ ਦੀਆਂ ਕਿਸ਼ਤੀਆਂ ਨਾਲ ਛੇਤੀ ਰਿਹਾਅ ਕਰਨ ਦਾ ਸੱਦਾ ਦਿਤਾ ਹੈ।  ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਸਬੰਧ ਵਿਚ, ਪਾਕਿਸਤਾਨ ਨੂੰ ਸੱਤ ਭਾਰਤੀ ਨਾਗਰਿਕ ਕੈਦੀਆਂ ਅਤੇ 106 ਭਾਰਤੀ ਮਛੇਰਿਆਂ ਨੂੰ ਤੁਰਤ ਰਿਹਾਅ ਕਰਨ ਲਈ ਆਖਿਆ ਗਿਆ ਜਿਨ੍ਹਾਂ ਦੀ ਕੌਮੀਅਤ ਦੀ ਪੁਸ਼ਟੀ ਹੋ ਚੁਕੀ ਹੈ ਅਤੇ ਪਾਕਿਸਤਾਨ ਨੂੰ ਇਸ ਬਾਰੇ ਦੱਸ ਦਿਤਾ ਗਿਆ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਭਾਰਤੀ ਮਛੇਰਿਆਂ ਅਤੇ ਭਾਰਤੀ ਨਾਗਰਿਕ ਕੈਦੀਆਂ ਨੂੰ ਫ਼ੌਰੀ ਰਾਜਨਾਇਕ ਪਹੁੰਚ ਦੇਣ ਲਈ ਆਖਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਤਰਜੀਹ ਦੇ ਆਧਾਰ ’ਤੇ ਸਾਰੇ ਮਨੁੱਖੀ ਮਾਮਲਿਆਂ ਦਾ ਹੱਲ ਕਰਨ ਲਈ ਪ੍ਰਤਬੱਧ ਹੈ।  (ਏਜੰਸੀ)