ਆਯੂਸ਼ ਮੰਤਰਾਲੇ ਨਾਲ ਸਾਰੇ ਵਿਵਾਦ ਖ਼ਤਮ, ਸਾਡੀ ਕੋਰੋਨਾ ਦਵਾਈ ਪੂਰੇ ਦੇਸ਼ ਵਿਚ ਮਿਲੇਗੀ : ਰਾਮਦੇਵ
ਯੋਗ ਮਾਹਰ ਤੇ ਉਦਯੋਗਪਤੀ ਰਾਮਦੇਵ ਨੇ ਕਿਹਾ ਕਿ ਪਤੰਜਲੀ ਆਯੁਰਵੇਦ ਕੋਲ ਕੋਰੋਨਿਲ ਬਣਾਉਣ ਲਈ ਹਰ ਤਰ੍ਹਾਂ ਦੀਆਂ
ਹਰਿਦੁਆਰ, 1 ਜੁਲਾਈ : ਯੋਗ ਮਾਹਰ ਤੇ ਉਦਯੋਗਪਤੀ ਰਾਮਦੇਵ ਨੇ ਕਿਹਾ ਕਿ ਪਤੰਜਲੀ ਆਯੁਰਵੇਦ ਕੋਲ ਕੋਰੋਨਿਲ ਬਣਾਉਣ ਲਈ ਹਰ ਤਰ੍ਹਾਂ ਦੀਆਂ ਪ੍ਰਵਾਨਗੀਆਂ ਸਨ ਅਤੇ ਦਵਾਈ ਬਾਰੇ ਆਯੂਸ਼ ਮੰਤਰਾਲੇ ਨਾਲ ਵਿਵਾਦ ਹੁਣ ਖ਼ਤਮ ਹੋ ਗਿਆ ਹੈ। ਪੱਤਰਕਾਰ ਸੰਮੇਲਨ ਵਿਚ ਰਾਮਦੇਵ ਨੇ ਦਾਅਵਾ ਕੀਤਾ ਕਿ ਆਯੂਸ਼ ਮੰਤਰਾਲੇ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਸ ਦਾ ਦਵਾਈ ਬਾਰੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਹੀਂ। ਉਨ੍ਹਾਂ ਕਿਹਾ ਕਿ ਇਹ ਦਵਾਈ ਕੋਰੋਨਾ ਦੇ ਅਸਰ ਨੂੰ ਘੱਟ ਕਰਨ ਲਈ ਬਣਾਈ ਗਈ ਹੈ ਅਤੇ ਹੁਣ ਇਹ ਦਵਾਈ ਪੂਰੇ ਦੇਸ਼ ਵਿਚ ਲੋਕਾਂ ਨੂੰ ਮਿਲੇਗੀ। ਪਤੰਜਲੀ ਯੋਗਪੀਠ ਦੇ ਮਹਾਮੰਤਰੀ ਆਚਾਰੀਆ ਬਾਲਕ੍ਰਿਸ਼ਨ ਅਤੇ ਆਯੁਰਵੇਦ ਦੇ ਖੋਜ ਵਿਗਿਆਨੀ ਡਾਕਟਰ ਦਵਿੰਦਰ ਵੀ ਇਸ ਦੌਰਾਨ ਮੌਜੂਦ ਸਨ।
ਰਾਮਦੇਵ ਨੇ ਕਿਹਾ, ‘ਆਯੂਸ਼ ਮੰਤਰਾਲੇ ਨੇ ਕਿਹਾ ਹੈ ਕਿ ਪਤੰਜਲੀ ਨੇ ਕੋਵਿਡ-19 ਰੋਕਥਾਮ ਲਈ ਚੁਕਵਾਂ ਕੰਮ ਕੀਤਾ ਹੈ। ਮੈਂਾਲੋਕਾਂ ਨੂੰ ਦਸਣਾ ਚਾਹੁੰਦਾ ਹਾਂ Îਕ ਜੋ ਵੀ ਇਨ੍ਹਾਂ ਦਵਾਈਆਂ ਨੂੰ ਲੈਣਾ ਚਾਹੁੰਦਾ ਹੈ, ਹੁਣ ਉਨ੍ਹਾਂ ਦੀ ਵਿਕਰੀ ’ਤੇ ਕੋਈ ਰੋਕ ਨਹੀਂ ਹੈ ਅਤੇ ਅੱਜ ਤੋਂ ਦੇਸ਼ ਵਿਚ ਹਰ ਥਾਂ ਇਹ ਕਿੱਟਾਂ ਵਜੋਂ ਉਪਲਭਧ ਹੋਣਗੀਆਂ।’ ਕੋੋਰੋਨਿਲ ਦੇ ਨਾਲ ਹੀ ਸ਼ਵਾਸਰੀ ਬਟੀ ਅਤੇ ਅਣੁਤੇਲ ਦਵਾਈਆਂ ਨੂੰ ਮਿਲਾ ਕੇ ਇਕ ਕਿਟ ਤਿਆਰ ਕੀਤੀ ਗਈ ਹੈ। ਪੂਰੇ ਵਿਵਾਦ ਪਿੱਛੇ ਦਵਾਈ ਮਾਫ਼ੀਆ ਦਾ ਹੱਥ ਹੋਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਲੋਕ ਕੋਰੋਨਾ ਦਵਾਈ ਤੋਂ ਘਬਰਾ ਗਏ ਸਨ ਅਤੇ ਉਨ੍ਹਾਂ ਦੇ ਅਰਬਾਂ ਰੁਪਏ ਦੇ ਕਾਰੋਬਾਰ ਦੀਆਂ ਜੜ੍ਹਾਂ ਪਤੰਜਲੀ ਕਾਰਨ ਹਿੱਲ ਗਈਆਂ ਸਨ।
ਉਨ੍ਹਾਂ ਕਿਹਾ ਕਿ ਪਤੰਜਲੀ ਨੇ ਹੁਣ ਸਿਰਫ਼ ਕੋਰੋਨਾ ਦਾ ਅਸਰ ਘਟਾਉਣ ਲਈ ਹੀ ਕੰਮ ਕੀਤਾ ਹੈ ਅਤੇ ਅਸੀਂ ਥੱਕ ਕੇ ਹਾਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਸ਼ੂਗਰ ਸਮੇਤ 10 ਗੰਭੀਰ ਬੀਮਾਰੀਆਂ ’ਤੇ ਸਾਡੇ 500 ਤੋਂ ਵੱਧ ਵਿਗਿਆਨੀ ਲਗਾਤਾਰ ਖੋਜ ਕਰ ਰਹੇ ਹਨ ਅਤੇ ਛੇਤੀ ਹੀ ਅਸੀਂ ਇਨ੍ਹਾਂ ਸਾਰੇ ਰੋਗਾਂ ਦੇ ਵੀ ਕਲੀਨਿਕ ਟ੍ਰਾਇਲ ਦੇ ਹੈਰਾਨੀਜਨਕ ਨਤੀਜੇ ਦੁਨੀਆਂ ਸਾਹਮਣੇ ਰੱਖਾਂਗੇ। ਉਨ੍ਹਾਂ ਕਿਹਾ ਕਿ ਪਤੰਜਲੀ ਦੇਸ਼ ਨੂੰ ਰੋਗ ਮੁਕਤ ਬਣਾਉਣ ਲਈ ਅਪਣੀ ਮੁਹਿੰਮ ਲਗਾਤਾਰ ਜਾਰੀ ਰੱਖੇਗੀ। (ਏਜੰਸੀ)