5 ਹਜ਼ਾਰ ਫੁੱਟ ਦੀ ਉਚਾਈ 'ਤੇ ਦਿੱਲੀ-ਜਬਲਪੁਰ ਫਲਾਈਟ 'ਚ ਹੋਇਆ ਧੂੰਆ-ਧੂੰਆ, ਯਾਤਰੀਆਂ ਦੇ ਸੁੱਕੇ ਸਾਹ
ਫਲਾਈਟ ਦੀ ਕਰਵਾਈ ਅਮਰਜੈਂਸੀ ਲੈਂਡਿੰਗ
ਨਵੀਂ ਦਿੱਲੀ : ਸਪਾਈਸਜੈੱਟ ਦੇ ਜਹਾਜ਼ ਦੇ ਧੂੰਏਂ ਨਾਲ ਭਰ ਜਾਣ ਤੋਂ ਬਾਅਦ ਸ਼ਨੀਵਾਰ ਸਵੇਰੇ ਦਿੱਲੀ 'ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਦੋਂ ਦਿੱਲੀ-ਜਬਲਪੁਰ ਫਲਾਈਟ ਦੇ ਕੈਬਿਨ 'ਚ ਧੂੰਆਂ ਨਜ਼ਰ ਆਇਆ ਤਾਂ ਜਹਾਜ਼ 5000 ਫੁੱਟ ਦੀ ਉਚਾਈ 'ਤੇ ਸੀ। ਇਸ ਫਲਾਈਟ ਨੇ ਸਵੇਰੇ 6:15 ਵਜੇ ਦਿੱਲੀ ਏਅਰਪੋਰਟ ਤੋਂ ਉਡਾਣ ਭਰੀ। ਕੁਝ ਮਿੰਟਾਂ ਬਾਅਦ, ਜਹਾਜ਼ ਵਿਚ ਇਕ ਚੰਗਿਆੜੀ ਉੱਠੀ ਅਤੇ ਜਹਾਜ਼ ਵਿਚ ਧੂੰਆਂ ਭਰ ਗਿਆ। ਧੂੰਏਂ ਦੇ ਭਰਦੇ ਹੀ ਯਾਤਰੀਆਂ ਦਾ ਦਮ ਘੁਟਣ ਲੱਗਾ ਅਤੇ ਏ.ਸੀ ਬੰਦ ਹੋਣ ਕਾਰਨ ਯਾਤਰੀ ਪ੍ਰੇਸ਼ਾਨ ਹੋ ਗਏ। ਜਿਸ ਤੋਂ ਬਾਅਦ ਫਲਾਈਟ ਦੀ ਦਿੱਲੀ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਾਣਕਾਰੀ ਅਨੁਸਾਰ ਇਸ ਵਿੱਚ 60-70 ਯਾਤਰੀ ਸਵਾਰ ਸਨ। ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ।
ਇਕ ਯਾਤਰੀ ਨੇ ਦੱਸਿਆ ਕਿ ਉਡਾਣ ਭਰਨ ਦੇ ਕਰੀਬ 15 ਮਿੰਟ ਬਾਅਦ ਜਹਾਜ਼ 'ਚ ਚੰਗਿਆੜੀ ਨਿਕਲੀ ਅਤੇ ਅੰਦਰ ਧੂੰਆਂ ਭਰ ਗਿਆ। ਸਾਹ ਲੈਣ 'ਚ ਤਕਲੀਫ਼ ਹੋਣ 'ਤੇ ਯਾਤਰੀਆਂ ਦੇ ਮੈਗਜ਼ੀਨ ਅਤੇ ਕੱਪੜਿਆਂ ਨਾਲ ਧੂੰਆਂ ਉਡਾਉਂਦੇ ਰਹੇ। ਦੁਮਨਾ ਏਅਰਪੋਰਟ ਜਬਲਪੁਰ 'ਤੇ ਇਸ ਫਲਾਈਟ ਦਾ ਪਹੁੰਚਣ ਦਾ ਸਮਾਂ ਸਵੇਰੇ 8:30 ਵਜੇ ਸੀ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਸਵੇਰੇ 10 ਵਜੇ ਤੱਕ ਜਬਲਪੁਰ ਲਈ ਦੂਜੀ ਫਲਾਈਟ ਭੇਜਣ ਲਈ ਕਿਹਾ ਗਿਆ। ਦੂਜੀ ਫਲਾਈਟ ਨੇ 10:30 ਵਜੇ ਦਿੱਲੀ ਤੋਂ ਜਬਲਪੁਰ ਲਈ ਉਡਾਣ ਭਰੀ।
ਜਦੋਂ ਫਲਾਈਟ ਧੂੰਏਂ ਨਾਲ ਭਰੀ ਹੋਈ ਸੀ ਤਾਂ ਉਹ ਚੜ੍ਹਾਈ ਦੇ ਪੜਾਅ 'ਤੇ ਸੀ। ਯਾਨੀ ਇਹ ਲਗਾਤਾਰ ਉਚਾਈ ਵੱਲ ਜਾ ਰਿਹਾ ਸੀ। ਧੂੰਆਂ ਦੇਖ ਕੇ ਘਬਰਾ ਗਏ ਯਾਤਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਬਾਹਰ ਕੱਢ ਲਿਆ ਗਿਆ। ਇਸ ਘਟਨਾ ਤੋਂ ਬਾਅਦ ਸਪਾਈਸਜੈੱਟ ਦੀ ਤਰਫੋਂ ਬਿਆਨ ਜਾਰੀ ਕੀਤਾ ਗਿਆ।
ਇਸ ਵਿਚ ਐਮਰਜੈਂਸੀ ਲੈਂਡਿੰਗ ਅਤੇ ਯਾਤਰੀਆਂ ਦੀ ਸੁਰੱਖਿਆ ਬਾਰੇ ਗੱਲ ਕੀਤੀ ਗਈ ਸੀ, ਪਰ ਹਾਦਸੇ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਹਾਲਾਂਕਿ ਦਿੱਲੀ ਏਅਰਪੋਰਟ ਅਥਾਰਟੀ ਨੇ ਜਾਂਚ ਦੀ ਗੱਲ ਕਹੀ ਹੈ। 13 ਦਿਨ ਪਹਿਲਾਂ ਭਾਵ 19 ਜੂਨ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸਪਾਈਸ ਜੈੱਟ ਦੇ ਜਹਾਜ਼ ਵਿੱਚੋਂ ਅਚਾਨਕ ਧੂੰਆਂ ਨਿਕਲਣ ਲੱਗਾ, ਜਿਸ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਂਡਿੰਗ ਵੀ ਕਰਵਾਈ ਗਈ ਸੀ। ਉਸ ਸਮੇਂ ਸ਼ੁਰੂਆਤੀ ਜਾਂਚ 'ਚ ਬਰਡ ਹਿੱਟ ਦਾ ਮਾਮਲਾ ਸਾਹਮਣੇ ਆਇਆ ਸੀ।