ਆਸਾਮ ਐਸ.ਟੀ.ਐਫ. ਵਲੋਂ 11 ਕਰੋੜ ਦੀ ਹੈਰੋਇਨ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

700 ਗ੍ਰਾਮ ਹੈਰੋਇਨ ਹੋਈ ਬਰਾਮਦ

photo

 

ਗੁਹਾਟੀ: ਆਸਾਮ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਐਸ.ਟੀ.ਐਫ. ਨੇ ਕਾਮਰੂਪ ਜ਼ਿਲ੍ਹਾ ਪੁਲਿਸ ਨਾ ਮਿਲ ਕੇ ਦੋ ਵੱਖ-ਵੱਖ ਆਪ੍ਰੇਸ਼ਨਾਂ ਵਿਚ ਲਗਭਗ 11 ਕਰੋੜ ਰੁਪਏ ਦੀ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਅਤੇ ਜ਼ਬਤ ਕੀਤੀ।

ਇਹ ਵੀ ਪੜ੍ਹੋ: ਜਗਰਾਉਂ: ASI ਜਰਨੈਲ ਸਿੰਘ ਦੀ ਸੜਕ 'ਚ ਹੋਈ ਮੌਤ 

ਐਸ.ਟੀ.ਐਫ. ਦੇ ਡੀ.ਆਈ.ਜੀ. ਪਾਰਥ ਸਾਰਥੀ ਮਹੰਤਾ ਨੇ ਦਸਿਆ ਕਿ, ਗੁਪਤ ਸੂਚਨਾ ਦੇ ਅਧਾਰ 'ਤੇ ਕਾਮਰੂਪ ਜ਼ਿਲ੍ਹਾ ਪੁਲਿਸ ਨੇ ਦੇਰ ਰਾਤ ਇਕ ਮੁਹਿੰਮ ਚਲਾਈ ਅਤੇ ਇਕ ਵਾਹਨ ਤੋਂ 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਬਾਜ਼ਾਰੀ ਕੀਮਤ ਕਰੀਬ 11 ਕਰੋੜ ਰੁਪਏ ਦੱਸੀ ਜਾ ਰਹੀ ਹੈ। ਅਗਲੇਰੀ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ: ਬਠਿੰਡਾ ’ਚ ਇਮੀਗ੍ਰੇਸ਼ਨ ਕੰਪਨੀਆਂ ’ਤੇ ਵੱਡੀ ਕਾਰਵਾਈ, 20 ਟਰੈਵਲ ਏਜੰਟਾਂ ਦੇ ਲਾਇਸੈਂਸ ਕੀਤੇ ਰੱਦ