Delhi News : ਦਿੱਲੀ ਅਦਾਲਤ ਨੇ ਮਾਣਹਾਨੀ ਮਾਮਲਾ ’ਚ ਮੇਧਾ ਪਾਟੇਕਰ ਨੂੰ 5 ਮਹੀਨੇ ਦੀ ਸੁਣਾਈ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਪਾਟੇਕਰ 'ਤੇ 10 ਲੱਖ ਰੁਪਏ ਦਾ ਲਗਾਇਆ ਗਿਆ ਜੁਰਮਾਨਾ

ਮੇਧਾ ਪਾਟੇਕਰ

Delhi News :  ਦਿੱਲੀ ਦੀ ਇਕ ਅਦਾਲਤ ਨੇ 23 ਸਾਲ ਪੁਰਾਣੇ ਮਾਣਹਾਨੀ ਦੇ ਇਕ ਮਾਮਲੇ ਵਿਚ ਸਮਾਜਿਕ ਕਾਰਕੁੰਨ ਮੇਧਾ ਪਾਟੇਕਰ ਨੂੰ 5 ਮਹੀਨੇ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਉਨ੍ਹਾਂ ਖਿਲਾਫ਼ ਉਸ ਸਮੇਂ ਦਾਇਰ ਕੀਤਾ ਸੀ ਜਦੋਂ ਉਹ (ਸਕਸੈਨਾ) ਗੁਜਰਾਤ 'ਚ ਇਕ ਗੈਰ-ਸਰਕਾਰੀ ਸੰਸਥਾ (ਐੱਨ. ਜੀ. ਓ.) ਦੇ ਮੁਖੀ ਸਨ। 

ਪਾਟੇਕਰ 'ਤੇ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਜੇਲ੍ਹ ਹਾਲਾਂਕਿ ਅਦਾਲਤ ਨੇ ਹੁਕਮਾਂ ਵਿਰੁੱਧ ਅਪੀਲ ਦਾਇਰ ਕਰਨ ਦਾ ਮੌਕਾ ਦੇਣ ਲਈ ਸਜ਼ਾ ਨੂੰ ਇਕ ਮਹੀਨੇ ਲਈ ਮੁਅੱਤਲ ਕਰ ਦਿੱਤਾ। 24 ਮਈ ਨੂੰ ਅਦਾਲਤ ਨੇ ਕਿਹਾ ਸੀ ਕਿ ਸਕਸੈਨਾ ਨੂੰ ‘ਦੇਸ਼ਭਗਤ ਨਹੀਂ, ਸਗੋਂ ਕਾਇਰ ਕਹਿਣ ਵਾਲਾ ਅਤੇ ਹਵਾਲਾ ਲੈਣ-ਦੇਣ 'ਚ ਸ਼ਮੂਲੀਅਤ ਦਾ ਦੋਸ਼ ਲਗਾਉਣ ਸਬੰਧੀ ਪਾਟੇਕਰ ਦਾ ਬਿਆਨ ਨਾ ਸਿਰਫ਼ ਆਪਣੇ-ਆਪ 'ਚ ਮਾਣਹਾਨੀ ਦੇ ਬਰਾਬਰ ਸੀ, ਸਗੋਂ ਨਕਾਰਾਤਮਕ ਧਾਰਨਾ ਨੂੰ ਭੜਕਾਉਣ ਲਈ ਵੀ ਤਿਆਰ ਕੀਤਾ ਗਿਆ ਸੀ।

(For more news apart from  Delhi court sentenced Medha Patekar to 5 months in defamation case News in Punjabi, stay tuned to Rozana Spokesman)