Rajasthan News: ਜੋੜੇ ਨੇ 2 ਬੱਚਿਆਂ ਸਮੇਤ ਕੀਤੀ ਖ਼ੁਦਕੁਸ਼ੀ, ਚਾਰਾਂ ਦੀਆਂ ਪਾਣੀ ਦੀ ਟੈਂਕੀ ਵਿੱਚੋਂ ਮਿਲੀਆਂ ਲਾਸ਼ਾਂ
Rajasthan News: ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟੀ
Couple commits suicide along with 2 children Barmer: ਰਾਜਸਥਾਨ ਦੇ ਬਾੜਮੇਰ ਵਿਚ ਇਕ ਜੋੜੇ ਨੇ ਆਪਣੇ ਦੋ ਮਾਸੂਮ ਬੱਚਿਆਂ ਸਮੇਤ ਖ਼ੁਦਕੁਸ਼ੀ ਕਰ ਲਈ। ਗੁਆਂਢੀਆਂ ਨੇ ਬੱਚਿਆਂ ਨੂੰ ਘਰ ਵਿੱਚ ਘੁੰਮਦੇ ਨਹੀਂ ਦੇਖਿਆ। ਕੁਝ ਅਣਸੁਖਾਵੀਂ ਘਟਨਾ ਹੋਣ ਦੇ ਡਰੋਂ ਜਦੋਂ ਗੁਆਂਢੀਆਂ ਨੇ ਵੇਖਿਆ ਤਾਂ ਚਾਰਾਂ ਦੀਆਂ ਪਾਣੀ ਦੀ ਟੈਂਕੀ ਵਿਚੋਂ ਲਾਸ਼ਾਂ ਮਿਲੀਆਂ।
ਡੀਐਸਪੀ ਮਨਾਰਾਮ ਗਰਗ ਨੇ ਕਿਹਾ ਕਿ ਇਹ ਘਟਨਾ ਉਂਡੂ ਪਿੰਡ ਵਿੱਚ ਰਾਤ 8 ਵਜੇ ਦੇ ਕਰੀਬ ਵਾਪਰੀ। ਗੁਆਂਢੀਆਂ ਨੇ ਸ਼ਿਵ ਥਾਣਾ ਪੁਲਿਸ ਨੂੰ ਰਾਤ 8 ਵਜੇ ਚਾਰ ਲੋਕਾਂ ਦੇ ਟੈਂਕ ਵਿੱਚ ਡਿੱਗਣ ਬਾਰੇ ਸੂਚਿਤ ਕੀਤਾ ਸੀ।
ਜਦੋਂ ਪੁਲਿਸ ਪਹੁੰਚੀ, ਤਾਂ ਉਂਡੂ ਦੇ ਵਸਨੀਕ ਨਾਗਰਾਮ ਦੇ ਪੁੱਤਰ ਸ਼ਿਵਲਾਲ (35), ਉਸ ਦੀ ਪਤਨੀ ਕਵਿਤਾ (32), ਅਤੇ ਉਸ ਦੇ 8 ਅਤੇ 9 ਸਾਲ ਦੇ ਪੁੱਤਰਾਂ ਰਾਮਦੇਵ ਅਤੇ ਬਜਰੰਗ ਦੀਆਂ ਲਾਸ਼ਾਂ ਘਰ ਦੇ ਬਾਹਰ ਖੇਤ ਵਿੱਚ ਇਕ ਪਾਣੀ ਵਾਲੇ ਟੈਂਕ ਵਿੱਚੋਂ ਮਿਲੀਆਂ। ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਮਾਮਲਾ ਸਮੂਹਿਕ ਖ਼ੁਦਕੁਸ਼ੀ ਦਾ ਹੈ। ਪੁਲਿਸ ਜਾਂਚ ਕਰ ਰਹੀ ਹੈ।