Delhi News : ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਨੇ ਅਹੁਦੇ ਤੋਂ ਦਿਤਾ ਅਸਤੀਫਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਏ.ਆਈ.ਐਫ.ਐਫ. ਦੀ ਕਾਰਜਕਾਰੀ ਕਮੇਟੀ ਨੇ ਇੱਥੇ ਅਪਣੀ ਬੈਠਕ 'ਚ 56 ਸਾਲ ਦੇ ਮਾਰਕੇਜ਼ ਨੂੰ ਫਾਰਗ ਕਰਨ ਉਤੇ ਸਹਿਮਤੀ ਪ੍ਰਗਟਾਈ

ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਨੇ ਅਹੁਦੇ ਤੋਂ ਦਿਤਾ ਅਸਤੀਫਾ 

Delhi News in Punjabi : ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਮਨੋਲੋ ਮਾਰਕੇਜ਼ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ.ਆਈ.ਐੱਫ.ਐੱਫ.) ਨਾਲ ਆਪਸੀ ਸਮਝੌਤੇ ਤੋਂ ਬਾਅਦ ਬੁਧਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ। 

ਏ.ਆਈ.ਐਫ.ਐਫ. ਦੀ ਕਾਰਜਕਾਰੀ ਕਮੇਟੀ ਨੇ ਇੱਥੇ ਅਪਣੀ ਬੈਠਕ ’ਚ 56 ਸਾਲ ਦੇ ਮਾਰਕੇਜ਼ ਨੂੰ ਫਾਰਗ ਕਰਨ ਉਤੇ ਸਹਿਮਤੀ ਪ੍ਰਗਟਾਈ ਕਿਉਂਕਿ ਉਨ੍ਹਾਂ ਨੇ ਅਜਿਹਾ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਉਨ੍ਹਾਂ ਦੇ ਕਰਾਰ ਦਾ ਇਕ ਸਾਲ ਅਜੇ ਬਾਕੀ ਸੀ।

ਏ.ਆਈ.ਐਫ.ਐਫ. ਦੇ ਉਪ ਸਕੱਤਰ ਜਨਰਲ ਕੇ ਸੱਤਿਆਨਾਰਾਇਣ ਨੇ ਕਿਹਾ ਕਿ ਫ਼ੈਡਰੇਸ਼ਨ ਜਲਦੀ ਹੀ ਮੁੱਖ ਕੋਚ ਦੇ ਅਹੁਦੇ ਲਈ ਇਸ਼ਤਿਹਾਰ ਦੇਵੇਗੀ। 
ਸਪੇਨ ਦੇ ਇਸ ਖਿਡਾਰੀ ਨੂੰ ਜੂਨ 2024 ’ਚ ਦੋ ਸਾਲ ਦੇ ਕਾਰਜਕਾਲ ਲਈ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਦਾ ਰੀਕਾਰਡ ਵਧੀਆ ਨਹੀਂ ਰਿਹਾ। ਉਨ੍ਹਾਂ ਨੇ ਪਿਛਲੇ ਸਾਲ ਦੋਹਰੀ ਭੂਮਿਕਾ ਨਿਭਾਈ ਸੀ ਕਿਉਂਕਿ ਉਹ 2024-25 ਸੀਜ਼ਨ ਵਿਚ ਇੰਡੀਅਨ ਸੁਪਰ ਲੀਗ ਦੀ ਟੀਮ ਐਫਸੀ ਗੋਆ ਦੇ ਮੁੱਖ ਕੋਚ ਵੀ ਸਨ। 
ਮਾਰਕੇਜ਼ ਦੀ ਅਗਵਾਈ ’ਚ ਭਾਰਤ ਨੇ ਅਪਣੇ ਪਿਛਲੇ ਅੱਠ ਮੈਚਾਂ ਵਿਚੋਂ ਸਿਰਫ ਇਕ ਜਿੱਤ ਦਰਜ ਕੀਤੀ ਹੈ, ਜੋ ਮਾਰਚ ’ਚ ਮਾਲਦੀਵ ਵਿਰੁਧ ਇਕਲੌਤੀ ਜਿੱਤ ਸੀ।

ਇਹੀ ਨਹੀਂ ਭਾਰਤ ਨੂੰ 10 ਜੂਨ ਨੂੰ ਏ.ਐਫ.ਸੀ. ਏਸ਼ੀਆਈ ਕੱਪ ਕੁਆਲੀਫਾਇਰ ਦੇ ਵਿਦੇਸ਼ੀ ਮੈਚ ਵਿਚ ਹੇਠਲੀ ਰੈਂਕਿੰਗ ਵਾਲੇ ਹਾਂਗਕਾਂਗ ਤੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਦੇਸ਼ ਦੇ 2027 ਵਿਚ ਮਹਾਂਦੀਪ ਦੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਤੋਂ ਖੁੰਝਣ ਦਾ ਖਤਰਾ ਪੈਦਾ ਹੋ ਗਿਆ ਸੀ। 
ਇਸ ਸਾਲ ਭਾਰਤ ਨੇ ਹੁਣ ਤਕ ਚਾਰ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੇ ਇਕ ਜਿੱਤਿਆ ਹੈ, ਇਕ ਡਰਾਅ ਕੀਤਾ ਹੈ ਅਤੇ ਦੋ ਹਾਰੇ ਹਨ। ਮਾੜੇ ਨਤੀਜਿਆਂ ਨੇ ਸਾਬਕਾ ਕਪਤਾਨ ਅਤੇ ਮਸ਼ਹੂਰ ਸਟ੍ਰਾਈਕਰ ਸੁਨੀਲ ਛੇਤਰੀ ਦੀ ਟੀਮ ਵਿਚ ਵਾਪਸੀ ਲਈ ਪ੍ਰੇਰਿਤ ਕੀਤਾ ਪਰ ਇਸ ਨਾਲ ਟੀਮ ਦੀ ਕਿਸਮਤ ਵਿਚ ਸੁਧਾਰ ਨਹੀਂ ਹੋਇਆ। ਭਾਰਤ ਦਾ ਅਗਲਾ ਕੌਮਾਂਤਰੀ ਮੈਚ ਏਸ਼ੀਆਈ ਕੱਪ ਕੁਆਲੀਫਾਇਰ ਦੇ ਤੀਜੇ ਗੇੜ ਵਿਚ ਸਿੰਗਾਪੁਰ ਨਾਲ ਹੈ। 

(For more news apart from  Indian football team's head coach resigns News in Punjabi, stay tuned to Rozana Spokesman)