Harsimrat Badal News: MP ਹਰਸਿਮਰਤ ਬਾਦਲ ਨੇ MP ਲੈਡਸ ਫ਼ੰਡ ਵਿਚੋਂ ਖ਼ਰਚ ਕੀਤੇ ਸਿਰਫ਼ 9 ਫ਼ੀ ਸਦੀ ਪੈਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

9 ਕਰੋੜ 'ਚੋਂ ਮਹਿਜ਼ 97.56 ਲੱਖ ਹੀ ਖ਼ਰਚੇ, 90 ਫ਼ੀ ਸਦ ਫ਼ੰਡ ਬਠਿੰਡਾ ਦੇ ਕੰਮ-ਕਾਜ ਲਈ ਨਹੀਂ ਵਰਤਿਆ

MP Harsimrat Badal launches MP Leds Fund News in punjabi

MP Harsimrat Badal launches MP Leds Fund News : ਅਕਾਲੀ ਦਲ ਲੀਡਰਸ਼ਿਪ ਹਮੇਸ਼ਾ ਦਾਅਵੇ ਕਰਦੀ ਰਹੀ ਹੈ ਕਿ ਉਹ  ਪੰਜਾਬ ਦੇ ਵਿਕਾਸ ਲਈ ਲਗਾਤਾਰ ਉਪਰਾਲੇ ਕਰਦੇ ਰਹੇ ਹਨ ਅਤੇ ਲੋਕਾਂ ਦਾ ਪੈਸਾ ਲੋਕਾਂ ਦੇ ਵਿਕਾਸ 'ਤੇ ਲਾਉਣ ਨੂੰ ਤਰਜ਼ੀਹ ਦਿੰਦੇ ਹਨ ਪਰ ਹੁਣ ਹਿੰਦੁਸਤਾਨ ਟਾਇਮਜ਼ ਦੀ ਰਿਪੋਰਟ ਵਿਚ ਪੇਸ਼ ਕੀਤੇ ਗਏ ਅੰਕੜਿਆਂ ਨੂੰ ਪੜ੍ਹ ਕੇ ਸਾਰੇ ਲੋਕ ਹੈਰਾਨ ਰਹਿ ਗਏ ਕਿ ਅਕਾਲੀ ਲੀਡਰਸ਼ਿਪ ਇੰਨੇ ਵੱਡੇ ਝੂਠ ਕਿਉਂ ਬੋਲਦੀ ਹੈ।

 

ਇਹ ਅੰਕੜੇ ਬਠਿੰਡਾ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸਬੰਧੀ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਐਮਪੀਲੈਡ ਫ਼ੰਡ ਵਿਚੋਂ 2024 ਤੋਂ ਲੈ ਕੇ ਹੁਣ ਤੱਕ 9.80 ਕਰੋੜ ਰੁਪਏ ਮਿਲੇ ਪਰ ਉਨ੍ਹਾਂ ਨੇ ਮਹਿਜ਼ 97.56 ਲੱਖ ਰੁਪਏ ਹੀ ਖ਼ਰਚੇ, ਜਦਕਿ 90 ਫ਼ੀ ਸਦ ਫ਼ੰਡ ਅਣਵਰਤਿਆ ਹੀ ਰਹਿ ਗਿਆ। ਦੱਸ ਦੇਈਏ ਕਿ ਹਰਸਿਮਰਤ ਕੌਰ ਬਾਦਲ ਕੋਲ 8.82 ਕਰੋੜ ਫ਼ੰਡ ਬਾਕੀ ਹਨ।

 ਬਠਿੰਡਾ ਲੋਕ ਸਭਾ ਸੀਟ ਤੋਂ ਜਨਤਾ ਨੇ ਹਰਸਿਮਰਤ ਕੌਰ ਬਾਦਲ ਨੂੰ ਲਗਾਤਾਰ 4ਵੀਂ ਵਾਰ ਐਮਪੀ ਬਣਾ ਕੇ ਲੋਕ ਸਭਾ ਭੇਜਿਆ ਤਾਂਕਿ ਇਲਾਕੇ ਦਾ ਵਿਕਾਸ ਹੋ ਸਕੇ ਪਰ ਬਠਿੰਡਾ ਨੂੰ ਕੈਲੇਫ਼ੋਰਨੀਆਂ ਬਣਾਉਣ ਦੇ ਸੁਪਨੇ ਵਿਖਾਉਣ ਵਾਲੇ ਅਕਾਲੀ ਦਲ ਨੇ ਇਹ ਸਿੱਧ ਕਰ ਦਿੱਤਾ ਕਿ ਉਨ੍ਹਾਂ ਦੀ ਇਲਾਕੇ ਦੇ ਵਿਕਾਸ ਵਿਚ ਕੋਈ ਦਿਲਚਸਪੀ ਨਹੀਂ ਹੈ। 

(For more news apart from “MP Harsimrat Badal launches MP Leds Fund News ,” stay tuned to Rozana Spokesman.)