ਦੇਸ਼ ਦੇ 43 ਹਜ਼ਾਰ ਤੋਂ ਵੱਧ ਪਿੰਡਾਂ ਵਿਚ ਮੋਬਾਈਲ ਸੇਵਾਵਾਂ ਨਹੀਂ
ਦੇਸ਼ ਵਿਚ 43 ਹਜ਼ਾਰ ਤੋਂ ਵੱਧ ਵਸੇ ਹੋਏ ਪਿੰਡਾਂ ਵਿਚ ਮੋਬਾਈਲ ਫ਼ੋਨ ਸੇਵਾਵਾਂ ਨਹੀਂ ਹਨ। ਉੜੀਸਾ ਵਿਚ ਸੱਭ ਤੋਂ ਵੱਧ ਅਜਿਹੇ 9940 ਪਿੰਡ ਹਨ..........
Mobile Services
ਨਵੀਂ ਦਿੱਲੀ : ਦੇਸ਼ ਵਿਚ 43 ਹਜ਼ਾਰ ਤੋਂ ਵੱਧ ਵਸੇ ਹੋਏ ਪਿੰਡਾਂ ਵਿਚ ਮੋਬਾਈਲ ਫ਼ੋਨ ਸੇਵਾਵਾਂ ਨਹੀਂ ਹਨ। ਉੜੀਸਾ ਵਿਚ ਸੱਭ ਤੋਂ ਵੱਧ ਅਜਿਹੇ 9940 ਪਿੰਡ ਹਨ। ਸੰਚਾਰ ਮੰਤਰੀ ਮਨੋਜ ਸਿਨਹਾ ਨੇ ਸੰਸਦ ਵਿਚ ਦਸਿਆ ਕਿ ਮੋਬਾਈਲ ਸੇਵਾਵਾਂ ਤੋਂ ਸਖਣੇ ਵਸੇ ਹੋਏ ਪਿੰਡਾਂ ਦੀ ਗਿਣਤੀ 43,088 ਹਨ। ਸਿਨਹਾ ਮੁਤਾਬਕ ਇਹ ਅੰਕੜੇ ਸਾਲ 2011 ਦੀ ਜਨਗਣਨਾ 'ਤੇ ਆਧਾਰਤ ਹਨ।
ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਉ, ਦਿੱਲੀ, ਕੇਰਲਾ ਅਤੇ ਪੁਡੂਚੇਰੀ ਵਿਚ ਕੋਈ ਵੀ ਪਿੰਡ ਮੋਬਾਈਲ ਫ਼ੋਨ ਸੇਵਾਵਾਂ ਤੋਂ ਸਖਣਾ ਨਹੀਂ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਮੁਤਾਬਕ ਮਾਰਚ 2018 ਦੇ ਅਖ਼ੀਰ ਤਕ ਪੇਂਡੂ ਇਲਾਕਿਆਂ ਵਿਚ 145.82 ਮਿਲੀਅਨ ਇੰਟਰਨੈਟ ਕੁਨੈਕਸ਼ਨ ਸਨ। ਉੜੀਸਾ ਵਿਚ 9940 ਪਿੰਡ ਮੋਬਾਈਲ ਸੇਵਾਵਾਂ ਤੋਂ ਸੱਖਣੇ ਹਨ। (ਏਜੰਸੀ)