UP: 10 ਸਾਲ ਦੇ ਬੱਚੇ ਨੇ 79 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਦਸਵੀਂ ਕਲਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਰਿਵਾਰ ਨੂੰ ਪੁੱਤ ਦੀ ਸਫਲਤਾ 'ਤੇ ਮਾਣ

Rashtram Aditya Krishna

ਲਖਨਊ: ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ, ਇੱਕ ਬੱਚੇ ਨੇ ਸਿਰਫ 10 ਸਾਲ ਦੀ ਉਮਰ ਵਿੱਚ ਯੂਪੀ ਬੋਰਡ ਦੀ 10 ਵੀਂ ਕਲਾਸ ਦੀ ਪ੍ਰੀਖਿਆ ਪਾਸ ਕੀਤੀ । ਇਸ ਬੱਚੇ ਦਾ ਨਾਮ ਰਾਸ਼ਟ੍ਰਮ ਆਦਿਤਿਆ ਕ੍ਰਿਸ਼ਨਾ ਹੈ। ਉਨ੍ਹਾਂ ਦਾ ਪਰਿਵਾਰ ਆਦਿਤਿਆ ਦੀ ਸਫਲਤਾ ਤੋਂ ਬਹੁਤ ਖੁਸ਼ ਹੈ। ਆਦਿਤਿਆ ਨੇ ਅੰਗਰੇਜ਼ੀ ਵਿੱਚ 83, ਹਿੰਦੀ ਵਿੱਚ 82, ਵਿਗਿਆਨ ਵਿੱਚ 76, ਗਣਿਤ ਵਿੱਚ 64, ਕਲਾ ਵਿੱਚ 86 ਅਤੇ ਸਮਾਜਿਕ ਵਿਗਿਆਨ ਵਿੱਚ 84 ਅੰਕ ਪ੍ਰਾਪਤ ਕੀਤੇ ਹਨ।

ਦੱਸ ਦਈਏ ਕਿ ਆਦਿੱਤਿਆ ਦੀ ਅਸਾਧਾਰਣ ਪ੍ਰਤਿਭਾ ਦੇ ਮੱਦੇਨਜ਼ਰ ਯੂਪੀ ਸੈਕੰਡਰੀ ਸਿੱਖਿਆ ਬੋਰਡ ਨੇ ਉਨ੍ਹਾਂ ਨੂੰ 2019 ਵਿੱਚ ਵਿਸ਼ੇਸ਼ ਇਜਾਜ਼ਤ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਦਾਖਲਾ ਐਮਡੀ ਸ਼ੁਕਲਾ ਇੰਟਰ ਕਾਲਜ, ਲਖਨਊ ਵਿੱਚ 9 ਵੀਂ ਜਮਾਤ ਵਿੱਚ ਹੋਇਆ ਸੀ। ਆਦਿਤਿਆ ਦੀ ਸਫਲਤਾ 'ਤੇ ਪ੍ਰਿੰਸੀਪਲ ਐਚ ਐਨ ਉਪਾਧਿਆਏ ਨੇ ਕਿਹਾ ਕਿ ਆਦਿੱਤਿਆ ਇੱਕ ਉਤਸ਼ਾਹੀ ਵਿਦਿਆਰਥੀ ਹੈ ਅਤੇ ਕਿਸੇ ਵੀ ਵਿਸ਼ੇ ਨੂੰ ਸਮਝਣ ਵਿੱਚ ਤੇਜ਼ ਹੈ। ਉਹ ਯੋਗਾ ਵਿੱਚ ਵੀ ਮੁਹਾਰਤ ਰੱਖਦਾ ਹੈ ਅਤੇ ਸਮਾਜਿਕ ਮੁੱਦਿਆਂ 'ਤੇ ਲੰਮੀ ਗੱਲਬਾਤ ਕਰ ਸਕਦਾ ਹੈ। ਉਹ ਸਾਡੇ ਸਕੂਲ ਲਈ ਇਕ ਸੰਪਤੀ ਹੈ।

ਇਹ ਦੂਜੀ ਵਾਰ ਹੈ ਜਦੋਂ ਯੂਪੀ ਦੇ ਸੈਕੰਡਰੀ ਸਿੱਖਿਆ ਬੋਰਡ ਨੇ ਤੁਲਨਾਤਮਕ ਤੌਰ 'ਤੇ ਛੋਟੇ ਬੱਚੇ ਨੂੰ 10 ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ ਸੁਸ਼ਮਾ ਵਰਮਾ ਨੇ ਪੰਜ ਸਾਲ ਦੀ ਉਮਰ ਵਿੱਚ 9 ਵੀਂ ਜਮਾਤ ਵਿੱਚ ਦਾਖਲਾ ਲਿਆ ਸੀ। 2007 ਵਿੱਚ ਯੂਪੀ ਬੋਰਡ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਉਹ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਹਾਈ ਸਕੂਲ ਦੀ ਵਿਦਿਆਰਥਣ ਬਣ ਗਈ। ਆਦਿੱਤਯ ਹੁਣ ਛੋਟੀ ਉਮਰ ਵਿੱਚ ਯੂਪੀ ਬੋਰਡ ਦੀ 10 ਵੀਂ ਕਲਾਸ ਦੀ ਪ੍ਰੀਖਿਆ ਪਾਸ ਕਰਨ ਵਾਲਾ ਦੂਜਾ ਵਿਦਿਆਰਥੀ ਬਣ ਗਿਆ ਹੈ।