ਹਿਮਾਚਲ ਦੇ ਆਈਏਐਸ ਸੰਦੀਪ ਨੇਗੀ ਦਾ ਦਿਹਾਂਤ : ਕਿਡਨੀ ਦੀ ਬਿਮਾਰੀ ਤੋਂ ਸਨ ਪੀੜਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਦੀਪ ਨੇਗੀ ਦਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ

PHOTO

 

ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਦੇ ਨੌਜੁਆਨ ਆਈ.ਏ.ਐਸ. ਅਧਿਕਾਰੀ ਸੰਦੀਪ ਨੇਗੀ ਦੀ ਲੰਬੀ ਬਿਮਾਰੀ ਤੋਂ ਬਾਅਦ ਬੁੱਧਵਾਰ ਨੂੰ ਮੌਤ ਹੋ ਗਈ। ਸੰਦੀਪ ਨੇਗੀ ਦਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ। ਉਹ ਕਿਡਨੀ ਦੀ ਬੀਮਾਰੀ ਨਾਲ ਜੂਝ ਰਹੇ ਸਨ।

ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ। ਪਰ ਇਨਫੈਕਸ਼ਨ ਕਾਰਨ ਉਹ ਬਿਮਾਰੀ ਤੋਂ ਠੀਕ ਨਹੀਂ ਹੋ ਸਕੇ। ਉਨ੍ਹਾਂ ਨੇ ਬੁੱਧਵਾਰ ਨੂੰ ਪੀ.ਜੀ.ਆਈ. ਵਿਚ ਆਖ਼ਰੀ ਸਾਹ ਲਿਆ। ਰਾਕੇਸ਼ ਨੇਗੀ 31 ਦਸੰਬਰ 2012 ਤੋਂ ਡਾ. ਵਾਈ.ਐਸ. ਪਰਮਾਰ ਬਾਗਬਾਨੀ ਅਤੇ ਜੰਗਲਾਤ ਯੂਨੀਵਰਸਿਟੀ, ਨੌਨੀ ਵਿਖੇ ਰਜਿਸਟਰਾਰ ਵਜੋਂ ਸੇਵਾ ਨਿਭਾਅ ਰਹੇ ਸਨ। ਉਹ 2016 ਬੈਚ ਦੇ ਅਧਿਕਾਰੀ ਸੀ।

ਸੰਦੀਪ ਨੇਗੀ ਮੂਲ ਰੂਪ ਵਿਚ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਕਿਨੌਰ ਦੇ ਰਿਬਾ ਦਾ ਰਹਿਣ ਵਾਲੇ ਸਨ। ਹਿਮਾਚਲ ਸਰਕਾਰ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਮੁੱਖ ਸਕੱਤਰ ਪ੍ਰਬੋਧ ਸਕਸੈਨਾ ਨੇ ਨੇਗੀ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ।