Prime Minister Narendra Modi ਨੇ ‘ਅਪ੍ਰੇਸ਼ਨ ਸਿੰਧੂਰ' ਨੂੰ ਬਾਬਾ ਵਿਸ਼ਵਨਾਥ ਦੇ ਚਰਨਾਂ ’ਚ ਕੀਤਾ ਸਮਰਪਿਤ
ਮੋਦੀ ਨੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ
Prime Minister Narendra Modi dedicates 'Operation Sindhur' to the feet of Baba Vishwanath : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਪਣੇ ਲੋਕ ਸਭਾ ਹਲਕੇ ਵਾਰਾਨਸੀ ਵਿਖੇ ਪਹੁੰਚੇ। ਇਥੇ ਉਨ੍ਹਾਂ ਲਗਭਗ 2200 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਵੱਲੋਂ ਪਹਿਲਗਾਮ ਹਮਲੇ ਅਤੇ ਅਪ੍ਰੇਸ਼ਨ ਸਿੰਧੂਰ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਬਾਬਾ ਵਿਸ਼ਵਨਾਥ ਕੋਲੋਂ ਇਹੀ ਮਨਵਾ ਰਿਹਾ ਸੀ ਕਿ ਉਹ ਪਹਿਲਗਾਮ ਹਮਲੇ ਦੇ ਪੀੜਤਾਂ ਨੂੰ ਦੁੱਖ ਸਹਿਣ ਦੀ ਸ਼ਕਤੀ ਦੇਣ। ਪੀੜਤ ਪਰਿਵਾਰਾਂ ਦੀ ਪੀੜ, ਉਨ੍ਹਾਂ ਦੇ ਬੱਚਿਆਂ ਦਾ ਦੁੱਖ ਨਾਲ ਮੇਰਾ ਹਿਰਦਾ ਬਹੁਤ ਤਕਲੀਫ਼ ਵਿਚ ਸੀ।
ਕਾਸ਼ੀ ਦੇ ਮੇਰੇ ਮਾਲਿਕਾਂ ਨੇ ਆਪਣੀ ਬੇਟੀਆਂ ਦੇ ਸਿੰਧੂਰ ਦਾ ਬਦਲਾ ਲੈਣ ਦਾ ਜੋ ਵਚਨ ਦਿੱਤਾ ਸੀ, ਉਹ ਵੀ ਪੂਰਾ ਹੋ ਗਿਆ ਹੈ। ਇਹ ਮਹਾਂਦੇਵ ਦੇ ਅਸ਼ੀਰਵਾਦ ਨਾਲ ਹੀ ਸੰਭਵ ਹੋਇਆ ਹੈ ਅਤੇ ਮੈਂ ਅਪ੍ਰੇਸ਼ਨ ਸਿੰਧੂਰ ਨੂੰ ਬਾਬਾ ਵਿਸ਼ਵਨਾਥ ਦੇ ਚਰਨਾਂ ’ਚ ਸਮਰਪਿਤ ਕਰਦਾ ਹਾਂ।