Ramnagar SDM Death News: ਜੰਮੂ-ਕਸ਼ਮੀਰ ਦੇ ਰਿਆਸੀ ਵਿਚ ਵੱਡਾ ਹਾਦਸਾ, ਰਾਮਨਗਰ ਦੇ ਐਸਡੀਐਮ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Ramnagar SDM Death News: ਜ਼ਮੀਨ ਖਿਸਕਣ ਨਾਲ ਮਲਬੇ ਵਿਚ ਦੱਬੀ ਗਈ ਕਾਰ, ਪਤਨੀ ਤੇ ਰਿਸ਼ਤੇਦਾਰ ਗੰਭੀਰ ਜ਼ਖ਼ਮੀ

Ramnagar SDM Rajinder Singh death News

Ramnagar SDM Rajinder Singh death News: ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਰਾਮਨਗਰ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਰਾਜਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ। ਇਹ ਹਾਦਸਾ ਸਲੂਖ ਇਖਤਾਰ ਨਾਲਾ ਖੇਤਰ ਦੇ ਨੇੜੇ ਵਾਪਰਿਆ, ਜਦੋਂ ਉਨ੍ਹਾਂ ਦੀ ਗੱਡੀ (ਬੋਲੇਰੋ) ਲੈਂਡਸਲਾਈਡ ਦੀ ਲਪੇਟ ਵਿਚ ਆ ਗਈ ਸੀ।

ਰਾਜਿੰਦਰ ਸਿੰਘ ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨਿਕ ਸੇਵਾ (ਜੇਕੇਏਐਸ) ਦੇ ਅਧਿਕਾਰੀ ਸਨ। ਪੁਲਿਸ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਜਿੰਦਰ ਸਿੰਘ ਆਪਣੇ ਪਰਿਵਾਰ ਨਾਲ ਧਰਮਾੜੀ ਤੋਂ ਆਪਣੇ ਜੱਦੀ ਪਿੰਡ ਪੱਟੀਆਂ ਵਾਪਸ ਆ ਰਹੇ ਸਨ। ਇਸ ਦੌਰਾਨ ਅਚਾਨਕ ਜ਼ਮੀਨ ਖਿਸਕਣ ਕਾਰਨ ਉਨ੍ਹਾਂ ਦੀ ਕਾਰ ਮਲਬੇ ਹੇਠ ਦੱਬ ਗਈ।

ਇਸ ਹਾਦਸੇ ਵਿੱਚ ਐਸਡੀਐਮ ਦੀ ਪਤਨੀ ਅਤੇ ਦੋ ਰਿਸ਼ਤੇਦਾਰ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸ਼ੁਰੂਆਤੀ ਇਲਾਜ ਤੋਂ ਬਾਅਦ, ਗੰਭੀਰ ਜ਼ਖ਼ਮੀਆਂ ਨੂੰ ਰਿਆਸੀ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।

"(For more news apart from “Ramnagar SDM Rajinder Singh death News,” stay tuned to Rozana Spokesman.)