ਬੇਰੁਜ਼ਗਾਰੀ 'ਚ ਲਗਾਤਾਰ ਹੋ ਰਿਹਾ ਏ ਵਾਧਾ, Unemployment Rate 8.35% ਹੋਇਆ-ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਗਸਤ ਵਿਚ ਬੇਰੁਜ਼ਗਾਰੀ ਦਰ 8.35 ਫ਼ੀਸਦੀ ਦਰਜ ਕੀਤੀ ਗਈ ਹੈ। ਜਦੋਂ ਕਿ ਪਿਛਲੇ ਮਹੀਨੇ ਜੁਲਾਈ ਵਿਚ ਇਸ ਤੋਂ ਘੱਟ 7.43 ਫ਼ੀਸਦੀ ਸੀ

Unemployment rate Rises to 8.35%

ਨਵੀਂ ਦਿੱਲੀ  : ਭਾਰਤ ਵਿਚ ਬੇਰੁਜ਼ਗਾਰੀ ਦਰ ਦੇ ਅੰਕੜਿਆਂ 'ਚ ਇੱਕ ਵਾਰ ਫਿਰ ਵਾਧਾ ਹੋਇਆ ਹੈ। ਜੁਲਾਈ ਦੇ ਮੁਕਾਬਲੇ ਅਗਸਤ ਵਿਚ ਅੰਕੜਿਆਂ ਨੇ ਫਿਰ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਕੋਰੋਨਾ ਮਹਾਂਮਾਰੀ ਦੇ ਕਾਰਨ ਵਿਸ਼ਵ ਵਿਚ ਲੱਖਾਂ ਲੋਕਾਂ ਦੀ ਨੌਕਰੀ ਚਲੀ ਗਈ ਹੈ। ਭਾਰਤ ਵਿਚ ਵੀ ਲੱਖਾਂ ਲੋਕਾਂ ਦੀਆਂ ਨੌਕਰੀਆਂ ਚੱਲੀਆਂ ਗਈਆਂ ਹਨ। ਭਾਰਤ ਵਿਚ ਬੇਰੁਜ਼ਗਾਰੀ ਦਰ ਜੁਲਾਈ ਦੇ ਮੁਕਾਬਲੇ ਅਗਸਤ ਵਿੱਚ ਫਿਰ ਇੱਕ ਵਾਰ ਵੱਧ ਗਈ।

ਅਗਸਤ ਵਿਚ ਬੇਰੁਜ਼ਗਾਰੀ ਦਰ 8.35 ਫ਼ੀਸਦੀ ਦਰਜ ਕੀਤੀ ਗਈ ਹੈ। ਜਦੋਂ ਕਿ ਪਿਛਲੇ ਮਹੀਨੇ ਜੁਲਾਈ ਵਿਚ ਇਸ ਤੋਂ ਘੱਟ 7.43 ਫ਼ੀਸਦੀ ਸੀ। ਸੈਂਟਰ ਫ਼ਾਰ ਮਾਨਿਟਰਿੰਗ ਇੰਡੀਅਨ ਇਕੋਨਾਮੀ ਦੀ ਰਿਪੋਰਟ ਵਿਚ ਇਹ ਅੰਕੜੇ ਸਾਹਮਣੇ ਆਏ ਹਨ। ਸੀ ਐਮ ਆਈ ਈ (Centre of Monitoring Indian Economy - CMIE) ਦੇ ਅੰਕੜਿਆਂ ਮੁਤਾਬਿਕ ਅਗਸਤ ਵਿਚ ਬੇਰੁਜ਼ਗਾਰੀ ਦੀ ਦਰ ਵਧੀ ਹੈ।

ਅੰਕੜਿਆਂ ਅਨੁਸਾਰ ਭਾਰਤ ਵਿਚ ਓਵਰਆਲ ਅਗਸਤ ਵਿਚ ਬੇਰੁਜ਼ਗਾਰੀ ਦਰ 8.35 ਫ਼ੀਸਦੀ ਦਰਜ ਕੀਤੀ ਗਈ। ਜਦੋਂ ਕਿ ਪਿਛਲੇ ਮਹੀਨੇ ਜੁਲਾਈ ਵਿਚ ਇਸ ਤੋਂ ਘੱਟ 7.43 ਫ਼ੀਸਦੀ ਸੀ। ਅਗਸਤ ਵਿਚ ਸ਼ਹਿਰੀ ਬੇਰੁਜ਼ਗਾਰੀ ਦਰ 9.83 ਫ਼ੀਸਦੀ ਦਰਜ ਕੀਤੀ ਗਈ ਹੈ। ਜਦੋਂ ਕਿ ਪੇਂਡੂ ਇਲਾਕਿਆਂ ਵਿੱਚ ਬੇਰੁਜ਼ਗਾਰੀ ਦਰ 7.65 ਫ਼ੀਸਦੀ ਰਿਹਾ ਹੈ। ਜੁਲਾਈ ਵਿਚ ਸ਼ਹਿਰੀ ਬੇਰੁਜ਼ਗਾਰੀ ਦਰ 9.15 ਫ਼ੀਸਦੀ ਸੀ ਅਤੇ ਪੇਂਡੂ ਬੇਰੁਜ਼ਗਾਰੀ ਦਰ 6.6 ਫ਼ੀਸਦੀ ਸੀ।

ਅਗਸਤ ਵਿਚ ਘੱਟ ਗਏ ਰੋਜ਼ਗਾਰ
ਅਗਸਤ ਵਿਚ ਰੋਜ਼ਗਾਰ ਦੀ ਹਾਲਤ ਬਿਹਤਰ ਹੋਣ ਦੀ ਬਜਾਏ ਘੱਟ ਗਈ ਹੈ। ਜੂਨ ਦੇ ਮੁਕਾਬਲੇ ਜੁਲਾਈ ਵਿਚ ਸ਼ਹਿਰੀ ਅਤੇ ਪੇਂਡੂ ਦੋਨਾਂ ਹੀ ਬੇਰੁਜ਼ਗਾਰੀ ਦਰਾਂ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ। ਜੁਲਾਈ ਵਿੱਚ ਸ਼ਹਿਰੀ ਬੇਰੁਜ਼ਗਾਰੀ ਦਰ ਘੱਟ ਕੇ 9.15 ਫ਼ੀਸਦੀ ਰਹਿ ਗਈ ਸੀ। ਜੋ ਜੂਨ ਵਿੱਚ 12.02 ਫ਼ੀਸਦੀ ਸੀ।ਜਦੋਂ ਕਿ ਪੇਂਡੂ ਬੇਰੁਜ਼ਗਾਰੀ ਦਰ ਜੂਨ ਵਿੱਚ 10.52 ਫ਼ੀਸਦੀ ਤੋਂ ਘੱਟ ਕਰ ਜੁਲਾਈ ਵਿੱਚ 6.66 ਫ਼ੀਸਦੀ ਰਹਿ ਗਈ ਸੀ।

ਮਾਹਿਰਾਂ ਦਾ ਕਹਿਣਾ ਹੈ ਕਿ ਐਗਰੀਕਲਚਰ ਸੈਕਟਰ ਵਿਚ ਕੰਮ ਦੀ ਕਮੀ ਦੇ ਕਾਰਨ ਪਰਵਾਸੀ ਮਜ਼ਦੂਰ ਸ਼ਹਿਰਾਂ ਵੱਲ ਪਰਤਣ ਲੱਗੇ ਹਨ ਪਰ ਮੈਨਿਉਫੈਕਚਰਿੰਗ ਅਤੇ ਟੈਕਸਟਾਈਲ ਸੈਕਟਰ ਦੀ ਧੀਮੀ ਚਾਲ ਨੇ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਹੋਰ ਵਧਾਇਆ ਹੈ।ਡਿਮਾਂਡ ਘੱਟ ਹੋਣ ਦੇ ਕਾਰਨ ਉਤਪਾਦਨ ਵਿਚ ਗਿਰਾਵਟ ਆਈ ਹੈ।